ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ ਦਾ ਅੱਠਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ 100% ਰਿਹਾ
ਜੈਤੋ, 7 ਮਈ (ਮਨਜੀਤ ਸਿੰਘ ਢੱਲਾ) : ਫਰੀਡਮ ਫਾਈਟਰ ਮਾਸਟਰ ਕਰਤਾ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਬੀਤੇ ਦਿਨੀ ਐਲਾਨਿਆ ਅੱਠਵੀਂ ਜਮਾਤ ਅਤੇ ਬਾਰਵੀਂ ਜਮਾਤ ਦਾ ਨਤੀਜਾ 100% ਰਿਹਾ । ਇਸ ਮੌਕੇ ਸਕੂਲ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨ ਲੈਣ ਵਾਲੀਆਂ ਹੋਣਹਾਰ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਸਰਦਾਰ ਸਿਕੰਦਰ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਜਮਾਤ ਅੱਠਵੀਂ ਵਿੱਚੋਂ ਵਿਦਿਆਰਥਣ ਭਾਰਤੀ ਪੁੱਤਰੀ ਰਮੇਸ਼ ਕੁਮਾਰ ਨੇ 600 ਵਿਚੋਂ 566
ਅੰਕ ਲੈ ਕੇ ਪਹਿਲਾ ਸਥਾਨ, ਵਿਦਿਆਰਥਣ ਖੁਸ਼ਪ੍ਰੀਤ ਕੌਰ ਪੁੱਤਰੀ ਮਨਪ੍ਰੀਤ ਸਿੰਘ ਨੇ 600 ਵਿਚੋਂ 563 ਅੰਕ ਲੈ ਕੇ ਦੂਸਰਾ ਸਥਾਨ ਅਤੇ ਵਿਦਿਆਰਥਣ ਪੂਜਾ ਪੁੱਤਰੀ ਓਮ ਪ੍ਰਕਾਸ਼ ਨੇ 600 ਵਿਚੋਂ 558 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸੰਸਥਾ ਵਿੱਚ ਚੱਲ ਰਹੀਆਂ ਬਾਰਵੀਂ ਜਮਾਤ ਦੀਆਂ ਵੱਖ-ਵੱਖ ਸਟਰੀਮਾ ਦੇ ਤਹਿਤ ਸਾਇੰਸ ਗਰੁੱਪ ਦੇ ਵਿੱਚ ਵਿਦਿਤਾ ਪੁੱਤਰੀ ਭਗਵੰਤ ਰਾਏ ਨੇ 500 ਵਿੱਚੋਂ 467 ਅੰਕ ਲੈ ਕੇ ਪਹਿਲਾ ਸਥਾਨ, ਰਾਣੀ ਪੁੱਤਰੀ ਆਤਮਾ ਸਿੰਘ ਨੇ 500 ਵਿੱਚੋਂ 463 ਅੰਕ ਲੈ ਕੇ ਦੂਸਰਾ ਸਥਾਨ, ਲਵਦੀਪ ਪੁੱਤਰੀ ਰਾਜ ਕੁਮਾਰ ਨੇ 500 ਵਿੱਚੋਂ 462 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਮਰਸ ਗਰੁੱਪ ਵਿੱਚ ਅਨਮੋਲਦੀਪ ਕੌਰ ਪੁੱਤਰੀ ਭੁਪਿੰਦਰ ਸਿੰਘ ਨੇ 500 ਵਿੱਚੋਂ 483 ਅੰਕ ਲੈ ਕੇ ਪਹਿਲਾ ਸਥਾਨ, ਜਸ਼ਨਪ੍ਰੀਤ ਕੌਰ ਪੁੱਤਰੀ ਰੇਸ਼ਮ ਸਿੰਘ ਨੇ 500 ਵਿੱਚੋਂ 480 ਅੰਕ ਲੈ ਕੇ ਦੂਸਰਾ ਸਥਾਨ, ਖੁਸ਼ਪ੍ਰੀਤ ਕੌਰ ਪੁੱਤਰੀ ਜਗਜੀਤ ਸਿੰਘ ਨੇ 500 ਵਿੱਚੋਂ 467 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ।ਆਰਟਸ ਗਰੁੱਪ ਵਿੱਚ ਜੈਸਮੀਨ ਪੁੱਤਰੀ ਜਸਵਿੰਦਰ ਸਿੰਘ ਨੇ 500 ਵਿੱਚੋਂ 468 ਅੰਕ ਲੈ ਕੇ ਪਹਿਲਾ ਸਥਾਨ, ਬਵਨਪ੍ਰੀਤ ਕੌਰ ਪੁੱਤਰੀ ਭੂਪਿੰਦਰ ਸਿੰਘ ਨੇ 500 ਵਿੱਚੋਂ 465 ਅੰਕ ਲੈ ਕੇ ਦੂਸਰਾ ਸਥਾਨ ,ਦੀਪਿਕਾ ਪੁੱਤਰੀ ਨਿਰਮਲ ਕੌਰ ਨੇ 500 ਵਿੱਚੋਂ 464 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਸਿਕੰਦਰ ਸਿੰਘ ਨੇ ਇਸ ਸਫਲਤਾ ਤੇ ਹੋਣਹਾਰ ਵਿਦਿਆਰਥਣਾਂ ,ਅਧਿਆਪਕਾਂ ਅਤੇ ਵਿਦਿਆਰਥਣਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥਣਾਂ ਦੇ ਆਉਣ ਵਾਲੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਬਾਕੀ ਵਿਦਿਆਰਥਣਾਂ ਨੂੰ ਵਧੇਰੇ ਅੰਕ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਨਾਂ ਨੇ ਕਿਹਾ ਸਕੂਲ ਦਾ ਸ਼ਾਨਦਾਰ ਨਤੀਜਾ ਸਮੁੱਚੀ ਟੀਮ ਵਰਕ ਦੀ ਮਿਹਨਤ ਦਾ ਪਰਿਣਾਮ ਹੈ।