ਸਿਲੇਬਸ ਵਿਵਾਦ 'ਤੇ ਅਕਾਲੀ ਦਲ ਦਾ ਧਰਨਾ ਸਮਾਪਤ
ਅੰਮ੍ਰਿਤਸਰ, 3 ਨਵੰਬਰ 2018 - ਕਾਂਗਰਸ ਸਰਕਾਰ ਵਲੋਂ ਗੁਰੂ ਇਤਿਹਾਸ ਨਾਲ ਛੇੜ ਛਾੜ ਖਿਲਾਫ ਅਕਾਲੀ ਦਲ ਵਲੋਂ ਦਿਤੇ ਜਾ ਰਹੇ ਰੋਸ ਧਰਨੇ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮਾਪਤ ਕਰ ਦਿੱਤਾ ਗਿਆ। ਦੋ ਦਿਨਾਂ ਰੋਸ ਧਰਨਾ ਅੱਜ ਸਵੇਰੇ ਅਰਦਾਸ ਉਪਰੰਤ ਸਮਾਪਤ ਕੀਤਾ ਗਿਆ।
ਇਸ ਰੋਸ ਧਰਨੇ ਵਿਚ ਪਹਿਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਾਮਲ ਹੋਏ ਸਨ ਤੇ 24 ਘੰਟੇ ਤੋਂ ਐਸ.ਜੀ.ਪੀ.ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਐਸ.ਜੀ.ਪੀ.ਸੀ. ਅਧਿਕਾਰੀਆਂ ਨਾਲ ਬੈਠੇ ਹੋਏ ਸਨ। ਅੱਜ ਧਰਨੇ ਵਿਚ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੀ ਸ਼ਾਮਲ ਹੋਏ ਸਨ।