ਫਿਰੋਜ਼ਪੁਰ 4 ਨਵੰਬਰ (ਗੁਰਿੰਦਰ ਸਿੰਘ) ਗੁਆਂਢੀ ਮੁਲਕ ਪਾਕਿਸਤਾਨ ਨੂੰ ਦੇਸ਼ ਖੁਫੀਆਂ ਜਾਣਕਾਰੀਆਂ ਭੇਜਣ ਦੇ ਦੋਸ਼ਾਂ ਤਹਿਤ ਥਾਣਾ ਮਮਦੋਟ ਪੁਲਿਸ ਨੇ ਸੈਕਟਰ ਮਮਦੋਟ ਵਿਖੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਇੱਕ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮਮਦੋਟ ਵਿਖੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਡਿਪਟੀ ਕਮਾਂਡੈਂਟ ਰਾਜ ਕੁਮਾਰ ਨੇ ਆਪਣੀ ਹੀ ਬਟਾਲੀਅਨ ਦੇ ਫੌਜ਼ੀ ਜਵਾਨ 'ਤੇ ਸੀਕਰੇਟ ਅਤੇ ਕਲਾਸੀਫਾਈਡ ਬੀਐੱਸਐੱਫ ਆਰਗੇਨਾਈਜੇਸ਼ਨ ਸਬੰਧੀ ਗੁਆਢੀਂ ਮੁਲਕ ਪਾਕਿਸਤਾਨ ਨੂੰ ਸੂਚਨਾ ਦੇਣ ਤੋਂ ਇਲਾਵਾ ਸਰਹੱਦ 'ਤੇ ਲੱਗੀ ਤਾਰ, ਸੜਕਾਂ ਦੀਆਂ ਫੋਟੋਆਂ, ਯੂਨਿਟ ਅਤੇ ਅਫਸਰਾਂ ਦਾ ਕਾਨਟੈਕਟ ਨੰਬਰ ਸ਼ੋਸ਼ਲ ਮੀਡੀਆ, ਫੇਸਬੁੱਕ, ਮੈਜੰਸਰ ਰਾਹੀਂ ਮੋਬਾਈਲ ਫੋਨ ਰਾਹੀਂ ਇਕ ਪਾਕਿਤਸਾਨ ਇੰਨਟੈਲੀਜੈਂਸ ਅਪਰੇਟਿਵ ਦੇ ਮਿਰਜ਼ਾ ਫੈਸਲ ਨੂੰ ਭੇਜਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰਵਾਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਨਾਲ ਜਾਂਚ ਆਰੰਭ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਬੀਐੱਸਐੱਫ 29 ਬਟਾਲੀਅਨ ਮਮਦੋਟ ਦੇ ਡਿਪਟੀ ਕਮਾਂਡੈਂਟ ਰਾਜ ਕੁਮਾਰ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਉਂਦਿਆ ਦੱਸਿਆ ਕਿ ਸ਼ੇਖ ਰਿਆਜੂ ਦੀਨ ਉਰਫ ਰਿਆਜ ਪੁੱਤਰ ਸ਼ਮਸੂਦੀਨ ਸ਼ੇਖ ਵਾਸੀ ਨੇੜੇ ਰੈਨੂਕਾ ਮਾਤਾ ਮੰਦਰ, ਰੇਨਾਪੁਰ ਜ਼ਿਲ੍ਹਾ ਲਾਤੂਰ ( ਮਹਾਂਰਾਸ਼ਟਰ) ਜੋ ਬੀਐੱਸਐੱਫ ਵਿਚ ਸਿਪਾਹੀ ਵਜੋਂ ਤੈਨਾਤ ਹੈ, ਜਿਸ ਦਾ ਨੰਬਰ 120717873 ਹੈ ਅਤੇ ਆਪਰੇਟਰ ਦੀ ਡਿਊਟੀ ਨਿਭਾ ਰਿਹਾ ਹੈ। ਡਿਪਟੀ ਕਮਾਂਡੈਂਟ ਅਨੁਸਾਰ ਉਕਤ ਬੀਐੱਸਐੱਫ ਸਿਪਾਹੀ ਸ਼ੇਖ ਰਿਆਜੂ ਦੀਨ ਮਮਦੋਟ ਫਿਰੋਜ਼ਪੁਰ ਸੀਕਰੇਟ ਅਤੇ ਕਲਾਸੀਫਾਈਡ ਬੀਐੱਸਐੱਫ ਆਰਗੇਨਾਈਜੇਸ਼ਨ ਸਬੰਧੀ ਗੁਆਢੀਂ ਮੁਲਕ ਪਾਕਿਸਤਾਨ ਨੂੰ ਸੂਚਨਾ ਅਤੇ ਸਰਹੱਦ ਦੀ ਤਾਰ, ਸੜਕਾਂ ਦੀਆਂ ਫੋਟੋਜ਼, ਯੂਨਿਟ ਅਤੇ ਅਫਸਰਾਂ ਦਾ ਕਾਨਟੈਕਟ ਨੰਬਰ ਸ਼ੋਸ਼ਲ ਮੀਡੀਆ, ਫੇਸਬੁੱਕ, ਮੈਜੰਸਰ ਰਾਹੀਂ ਮੋਬਾਈਲ ਫੋਨ ਰਾਹੀਂ ਇਕ ਪਾਕਿਤਸਾਨ ਇੰਨਟੈਲੀਜੈਂਸ ਅਪਰੇਟਿਵ ਦੇ ਮਿਰਜ਼ਾ ਫੈਸਲ ਨੂੰ ਪਾਕਿਸਤਾਨ ਭੇਜਦਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਬੀਐੱਸਐੱਫ 29 ਬਟਾਲੀਅਨ ਮਮਦੋਟ ਦੇ ਡਿਪਟੀ ਕਮਾਂਡੈਂਟ ਰਾਜ ਕੁਮਾਰ ਵਲੋਂ ਭੇਜੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆ ਹੋਇਆ ਸ਼ੇਖ ਰਿਆਜੂ ਦੀਨ ਉਰਫ ਰਿਆਜ ਪੁੱਤਰ ਸ਼ਮਸੂਦੀਨ ਸ਼ੇਖ ਵਾਸੀ ਨੇੜੇ ਰੈਨੂਕਾ ਮਾਤਾ ਮੰਦਰ, ਰੇਨਾਪੁਰ ਜ਼ਿਲ•ਾ ਲਾਤੂਰ ਮਹਾਂਰਾਸ਼ਟਰ ਦੇ ਖਿਲਾਫ 3/4 ਆਫੀਸ਼ੀਅਲ ਸੀਕਰੇਟ ਐਕਟ 1923, 3 ਨੈਸ਼ਨਲ ਸਿਕਊਰਟੀ ਐਕਟ 1980 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।