ਗੁਰਭਜਨ ਗਿੱਲ
ਲੁਧਿਆਣਾ, 5 ਨਵੰਬਰ 2018 - ਬੇਹੱਦ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਕਵੀ ਦਰਸ਼ਨ ਬੁੱਟਰ ਦੇ ਸਤਿਕਾਰਯੋਗ ਪਿਤਾ ਜੀ ਜਥੇਦਾਰ ਪ੍ਰੀਤਮ ਸਿੰਘ ਥੂਹੀ ਜੀ ਬੀਤੀ ਰਾਤ ਆਪਣੀ ਸੰਸਾਰਕ ਯਾਤਰਾ ਸੰਪੂਰਨ ਕਰ ਗਏ ਹਨ।
ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਥੂਹੀ ਨੇੜੇ ਨਾਭਾ ਵਿਖੇ ਅੱਜ 5 ਨਵੰਬਰ ਦੁਪਹਿਰ 12 ਵਜੇ ਹੋਵੇਗਾ।
ਬਾਪੂ ਜੀ ਬਹੁਤ ਨੇਕ ਤੇ ਪਾਕ ਦਾਮਨ ਰੂਹ ਸਨ।
ਦਰਸ਼ਨ ਬੁੱਟਰ ਦੇ ਬੇਟੇ ਦੀ ਸ਼ਾਦੀ ਤੇ ਕੁਝ ਸਾਲ ਪਹਿਲਾਂ ਇਕੱਠੇ ਬਹਿਣ ਦਾ ਸੁਭਾਗ ਮਿਲਿਆ।
ਮੇਰੇ ਮਨ ਤੇ ਬਾਪੂ ਜੀ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਚਿਰ ਸਦੀਵੀ ਅਸਰ ਪਿਆ।
ਨਤਮਸਤਕ ਹਾਂ ਬਾਪੂ ਜੀ ਦੀ ਯਾਦ ਵਿੱਚ।