ਸਕਿਉਰਿਟੀ ਗਾਰਡ ਨੇ ਸਰਵਿਸ ਗੰਨ ਨਾਲ ਖੁਦ ਨੂੰ ਮਾਰੀ ਗੋਲੀ, ਮੌਤ
ਫਾਜ਼ਿਲਕਾ, 5 ਨਵੰਬਰ 2018 - ਫਾਜ਼ਿਲਕਾ ਸਟੇਟ ਬੈਂਕ ਆਫ਼ ਇੰਡੀਆ ਦੀ ਗਊਸ਼ਾਲਾ ਸ਼ਾਖਾ ਦੇ ਸੁਰੱਖਿਆ ਗਾਰਡ ਵੱਲੋਂ ਡਿਊਟੀ ਦੌਰਾਨ ਆਪਣੀ ਸਰਵਿਸ ਗੰਨ (ਦੋਨਾਲੀ) ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਬੈਂਕ ਦਾ ਇੱਕ ਮੁਲਾਜ਼ਮ ਬੈਂਕ ਦੇ ਬਾਥਰੂਮ 'ਚ ਗਿਆ ਜਿੱਥੇ ਸੁਰੱਖਿਆ ਗਾਰਡ ਦੀ ਲਾਸ਼ ਖੂਨ ਨਾਲ ਲਥਪਥ ਪਈ ਸੀ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦਰਵਾਜਾ ਤੋੜਕੇ ਲਾਸ਼ ਨੂ ਆਪਣੇ ਕਬਜੇ ਵਿਚ ਲੈ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੰਤਾ ਸਿੰਘ ਜੋ ਕਿ ਭਾਰਤੀ ਫੌਜ ਤੋਂ ਸੇਵਾ ਮੁਕਤ ਹੋਇਆ ਸੀ ਅਤੇ ਓਹ ਫਾਜ਼ਿਲਕਾ ਦੀ ਪੁਰਾਣੀ ਕਚਿਹਰੀ 'ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਗਾਉਸ਼ਾਲਾ ਸ਼ਾਖਾ ਵਿਚ ਸੁਰੱਖਿਆ ਗਾਰਡ ਤੇ ਤੇਨਾਤ ਸੀ ਬੈਂਕ ਵਿਚ ਡਿਉਟੀ ਤੇ ਆਉਣ ਤੋ ਕੁਝ ਦੇਰ ਬਾਅਦ ਓਹ ਬੈਂਕ ਦੀ ਪਹਿਲੀ ਮੰਜਿਲ ਦੇ ਬਾਥਰੂਮ ਵਿਚ ਗਿਆ ਅਤੇ ਉਥੇ ਉਸਨੇ ਬਾਥਰੂਮ ਨੂ ਕੁੰਡੀ ਲਗਾ ਕੇ ਆਪਣੀ ਸਰਵਿਸ ਬੰਦੂਕ ਤੋਂ ਖੁਦ ਨੂੰ ਸਿਰ ਵਿਚ ਗੋਲੀ ਮਾਰ ਲਈ, ਅਤੇ ਗੋਲੀ ਦੀ ਅਵਾਜ ਨੂੰ ਪਹਿਲਾਂ ਤਾਂ ਬੈੰਕ ਮੁਲਾਜਮਾਂ ਨੇ ਇਸ ਨੂੰ ਪੱਟਾਕਿਆਂ ਦੀ ਅਵਾਜ ਸਮਝਿਆ ਪਰ ਜਦੋਂ ਕਾਫੀ ਦੇਰ ਬਾਥਰੂਮ ਦਾ ਦਰਵਾਜਾ ਨਾ ਖੁਲਿਆ ਤਾਂ ਓਹਨਾਂ ਨੇ ਦਰਵਾਜਾ ਤੋੜਕੇ ਦੇਖਿਆ ਤਾਂ ਗਾਰਡ ਦੀ ਮੌਤ ਹੋ ਚੁੱਕੀ ਸੀ ਅਤੇ ਗਾਰਡ ਦੀ ਮੌਤ ਤੋਂ ਬਾਅਦ ਬੈਂਕ ਦੇ ਬਹਾਰ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੇ ਬੈਂਕ ਦੇ ਬਹਾਰ ਸੜਕ ਤੇ ਅਵਾਜਾਈ ਰੋਕ ਕੇ ਭੀੜ ਤੇ ਕਾਬੂ ਪਾਇਆ। ਸੂਚਨਾ ਮਿਲਣ ਤੇ ਸੁਰੱਖਿਆ ਗਾਰਡ ਦਾ ਪਰਿਵਾਰ ਬੈਂਕ ਪੁੱਜ ਗਿਆ।
ਮੌਕੇ ਤੇ ਪੁੱਜੇ ਫਾਜ਼ਿਲਕਾ ਪੁਲਿਸ ਦੇ ਐਸ.ਪੀ. ਹੈਡਕੁਆਟਰ ਜਸਵਿੰਦਰ ਸਿੰਘ ਅਤੇ ਬੈਂਕ ਮੈਨੇਜਰ ਅਭਿਸ਼ੇਕ ਛਾਬੜਾ ਨੇ ਦੱਸਿਆ ਕਿ ਸੁਰੱਖਿਆ ਗਾਰਡ ਬੰਤਾ ਸਿੰਘ ਨੇ ਬੈਂਕ ਦੀ ਪਹਿਲੀ ਮੰਜਲ ਦੇ ਬਾਥਰੂਮ ਵਿਚ ਖੁਦ ਨੂ ਆਪਣੀ ਸਰਵਿਸ ਬੰਦੂਕ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ, ਉਨ੍ਹਾ ਨੇ ਦਸਿਆ ਕਿ ਮੋਤ ਦੇ ਕਾਰਨਾ ਦਾ ਪਤਾ ਨਹੀ ਚਲ ਸਕਿਆ ਅਤੇ ਪੁਲਿਸ ਇਸ ਮਾਮਲੇ ਦੀ ਹਰ ਪਹਲੂ ਨਾਲ ਜਾਂਚ ਕਰ ਰਹੀ ਹੈ।