ਆਂਗਣਵਾੜੀ ਵਰਕਸ ਟ੍ਰੇਨਿੰਗ ਸੈਂਟਰ ਵੱਲੋਂ ਮਨਾਇਆ ਗਿਆ ਬਾਲ ਦਿਵਸ
ਲੁਧਿਆਣਾ-14 ਨਵੰਬਰ 2018- ਅੱਜ ਲੁਧਿਆਣਾ ਵਿਖੇ ਆਂਗਣਵਾੜੀ ਵਰਕਸ ਦੇ ਰਿਫਰੈਸ਼ਰ ਕੋਰਸ ਦੌਰਾਨ, ਆਂਗਣਵਾੜੀ ਵਰਕਸ ਸੈਂਟਰ ਲੁਧਿਆਣਾ ਵੱਲੋਂ ਪ੍ਰਿੰਸੀਪਲ ਮੈਡਮ ਤਰਨਪ੍ਰੀਤ ਕੌਰ ਦੀ ਅਗਵਾਈ ਹੇਠ ਬਾਲ ਦਿਵਸ ਮਨਾਇਆ ਗਿਆ।
ਪ੍ਰੋਗਰਾਮ ਦੌਰਾਨ ਆਂਗਣਵਾੜੀ ਵਰਕਰਾਂ ਵੱਲੋਂ ਬਾਲ ਗੀਤ, ਕਵਿਤਾਵਾਂ, ਮੋਨੋਐਕਟਿੰਗ ਅਤੇ ਸਪੀਚਾਂ ਕੀਤੀਆਂ ਗਈਆਂ। ਪ੍ਰਿੰਸੀਪਲ ਤਰਨਪ੍ਰੀਤ ਕੌਰ ਨੇ ਬਾਲ ਦਿਵਸ ਦੀ ਮਹੱਤਤਾ ਬਾਰੇ ਦੱਸਦੇ ਹੋਏ, ਇਸ ਪ੍ਰੋਗਰਾਮ ਵਿੱਚ ਸ਼ਾਮਿਲ ਵਰਕਰਾਂ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਰਾਏਕੋਟ ਬਲਾਕ ਅਤੇ ਲੁਧਿਆਣਾ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਮੌਜੂਦ ਸਨ।