IAS ਜੀ.ਐਸ. ਸਹੋਤਾ ਨੂੰ ਸਦਮਾ, ਪਿਤਾ ਦਾ ਦੇਹਾਂਤ
ਚੰਡੀਗੜ੍ਹ, 16 ਨਵੰਬਰ 2018 - ਆਈ.ਏ.ਐਸ ਅਫ਼ਸਰ ਜੀ.ਐਸ.ਸਹੋਤਾ ਦੇ ਪਿਤਾ ਦਾ ਵੀਰਵਾਰ ਰਾਤ 8:15 'ਤੇ ਦੇਹਾਂਤ ਹੋ ਗਿਆ। ਸਵਰਗੀ ਪ੍ਰੋ. ਡਾ. ਐਚ.ਐਸ.ਸਹੋਤਾ 78 ਵਰ੍ਹਿਆਂ ਦੇ ਸਨ। ਉਹ ਪੰਜਾਬੀ ਯੂਨੀਵਰਸਿਰੀ ਪਟਿਆਲਾ ਤੋਂ ਪ੍ਰੋਫੈਸਰ ਅਤੇ ਡੀਨ ਰਿਟਾਇਰ ਹੋਏ ਸਨ। ਇਸ ਦੇ ਨਾਲ ਹੀ ਉਹ ਇੱਕ ਮੰਨੇ ਪ੍ਰਮੰਨੇ ਵਿਦਵਾਨ ਵੀ ਸਨ। ਉਨ੍ਹਾਂ ਨੇ 40 ਤੋਂ ਜ਼ਿਆਦਾ ਰਿਸਰਚ ਦੇ ਵਿਦਿਆਰਥੀਆਂ ਨੂੰ ਪੀ.ਐਚ.ਡੀ ਕਰਾਈ। ਆਪਣੇ ਜੀਵਨ ਦੇ ਅੰਤਿਮ ਪੜਾਅ 'ਚ ਉਹ ਆਪਣੇ ਪੁੱਤਰ ਆਈ.ਏ.ਐਸ ਜੀਐਸ ਸਹੋਤਾ ਕੋਲ ਹੀ ਰਹਿ ਰਹੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ੁੱਕਰਵਾਰ ਸਵੇੇਰੇ 11 ਵਜੇ ਹੋਵੇਗਾ।