ਮੇਲਾ ਉਮਰਾਨੰਗਲ
2 ਦਿਨਾ ਉਮਰਾਨੰਗਲ ਦਾ ਮੇਲਾ 4 ਦਸੰਬਰ ਤੋਂ, ਮੂਸੇਵਾਲਾ ਤੇ ਹੋਰ ਗਾਇਕ ਲਾੁੳਣਗੇ ਰੌਣਕਾਂ
ਅੰਮ੍ਰਿਤਸਰ, 3 ਦਸੰਬਰ 2018 : 17 ਵਾਂ ਮੇਲਾ ਉਮਰਾਨੰਗਲ ਆਉਣ ਵਾਲੀ 4 ਅਤੇ 5 ਦਸੰਬਰ ਨੂੰ ਸ਼ਹੀਦ ਸੁਖਦੇਵ ਸਿੰਘ ਪਿੰਡ ਉਮਰਾਨੰਗਲ, ਅੰਮ੍ਰਿਤਸਰ ਵਿਖੇ ਹੋਣ ਜਾ ਰਿਹਾ ਹੈ। ਇਸ ਮੌਕੇ ਆਈ.ਪੀ.ਐਸ ਪਰਮਰਾਜ ਸਿੰਘ ਉਮਰਾਨੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ 'ਚ ਰਿਕਾਰਡ ਤੋੜ ਇਕੱਠ ਹੋਣ ਦੀ ਉਮੀਦ ਹੈ। ਇਹ ਮੇਲਾ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਵਾਰ ਇਹ ਮੇਲਾ ਉਨ੍ਹਾਂ ਦੇ ਛੋਟੇ ਭਰਾ ਇੰਦਰਰਾਜ ਸਿੰਘ ਦੀ ਬੇਵਕਤੀ ਮੌਤ ਕਾਰਨ ਰੱਦ ਕਰ ਦਿੱਤਾ ਗਿਆ ਸੀ ਪਰ ਇਲਾਕਾ ਵਾਸੀਆਂ ਦੇ ਜ਼ੋਰ ਪਾਉਣ 'ਤੇ ਇਸ ਮੇਲੇ ਨੂੰ ਕਰਾਇਆ ਜਾ ਰਿਹਾ ਹੈ। ਉਮਰਾਨੰਗਲ 'ਚ ਬਹੁਤ ਹੀ ਦਿਲ ਖਿੱਚਵਾਂ ਖੇਡ ਸਟੇਡੀਅਮ ਮੌਜੂਦ ਹੈ ਤੇ ਇਸ ਸਟੇਡੀਅਮ 'ਚ ਹਰ ਸੁਵਿਧਾ ਉਪਲਭਧ ਹੈ। ਉਹਨਾਂ ਦੱਸਿਆ ਕਿ ਇਸ ਮੇਲੇ 'ਚ ਪੰਜਾਬ ਦੇ ਚੋਟੀ ਦੇ ਗਾਇਕ ਪੁੱਜ ਰਹੇ ਹਨ। ਜਿੰਨ੍ਹਾਂ 'ਚ ਰਣਜੀਤ ਬਾਵਾ, ਸਿੱਧੂ ਮੂਸੇਵਾਲਾ, ਅਮ੍ਰਿਤ ਮਾਨ, ਜੱਸ ਬਾਜਵਾ, ਰਾਜਵੀਰ ਜਵੰਧਾ ਅਤੇ ਹੋਰ ਉੱਭਰ ਰਹੇ ਕਲਾਕਾਰ ਪੁੱਜ ਰਹੇ ਹਨ।
ਇਸ ਮੇਲੇ 'ਚ ਆਲ ਓਪਨ ਦੀਆਂ ੮ ਟੀਮਾਂ ਦੇ ਮੈਚ ਕਰਾਏ ਜਾਣੇ ਹਨ। ਕਬੱਡੀ ਜੇਤੂ ਟੀਮ ਨੂੰ ਪਹਿਲਾ ਇਨਾਮ ਡੇਢ ਲੱਖ ਥਤੇ ਦੂਜਾ 1 ਲੱਖ ਦਾ ਰੱਖਿਆ ਗਿਆ ਹੈ।
4 ਦਸੰਬਰ ਨੂੰ ਵਿਸ਼ੇਸ਼ ਕੈਂਸਰ ਜਾਂਚ ਅਤੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਜਿਸ 'ਚ ਕੰਨਾਂ ਵਾਲੀਆਂ ਮਸ਼ੀਨਾਂ ਫ੍ਰੀ ਦਿੱਤੀਆਂ ਜਾਣਗੀਆਂ।