ਕਰਤਾਰਪੁਰ ਲਾਂਘੇ ਦਾ ਰੋਡਮੈਪ ਤਿਆਰ ਕਰਨ ਵਾਲੇ ਯੂਨੀਟਡ ਸਿੱਖ ਮਿਸ਼ਨ ਦੇ ਫਾਊਂਡਰ ਦਾ ਲੁਧਿਆਣਾ ਵਿਖੇ ਸਨਮਾਨ
ਲੁਧਿਆਣਾ, 5 ਦਸੰਬਰ 2018 - ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਦੇ ਫਾਊਂਡਰ ਚੇਅਰਮੈਨ ਸ. ਰਛਪਾਲ ਸਿੰਘ ਢੀਂਡਸਾ ਦਾ ਲੰਘੇ ਐਤਵਾਰ ਸਨਮਾਨ ਕੀਤਾ ਗਿਆ। ਸ. ਢੀਂਡਸਾ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਪਹਿਲਾਂ ਤੋਂ ਹੀ ਸਾਲ 2003 'ਚ ਪਾਕਿਸਤਾਨ ਤੇ ਭਾਰਤ ਦੀਆਂ ਸਰਕਾਰਾਂ ਨੂੰ ਲਿਖਤੀ ਰੂਪ ਵਿਚ ਕਰਤਾਰਪੁਰ ਲਾਂਘੇ ਨੂੰ ਸੰਗਤਾਂ ਲਈ ਖੋਲ੍ਹਣ ਦੀ ਬੇਨਤੀ ਕੀਤੀ ਸੀ ਤੇ ਨਾਲ ਹੀ ਉਹਨਾਂ ਵੱਲੋਂ ਸਰਕਾਰ ਦੇ ਮੰਤਰੀਆਂ ਨੂੰ ਇਸ ਲਾਂਘੇ ਦਾ ਰੋਡ ਮੈਪ ਤਿਆਰ ਕਰ ਕੇ ਦਿੱਤਾ ਸੀ ਕਿ ਇਸ ਲਾਂਘੇ 'ਤੇ ਕਿੰਨੇ ਤੋਂ ਕਿੰਨਾ ਖਰਚਾ ਆਵੇਗਾ ਅਤੇ ਤੇ ਇਹ ਲਾਂਘਾ ਕਿਸ ਤਰ੍ਹਾ ਦਾ ਹੋਵੇਗਾ।
ਸ. ਢੀਂਡਸਾ ਵੱਲੋਂ ਕੀਤੇ ਗਏ ਉਪਰਾਲੇ ਸਦਕਾ ਰਜਿੰਦਰ ਸਿੰਘ ਬਿੰਦਰਾ ਤੇ ਅਮਰਜੀਤ ਸਿੰਘ ਟੱਿਕਾ, ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਘਰਸ ਕਮੇਟੀ ਵੱਲੋਂ ਉਹਨਾਂ ਨੂੰ ਇਕ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ।