← ਪਿਛੇ ਪਰਤੋ
ਸੈਫਰਨ ਸਿਟੀ ਸਕੂਲ ਦੇ 19 ਵੇਂ ਸਲਾਨਾ ਦਿਵਸ"ਸੰਗੀਤ ਦੀ ਆਵਾਜ਼ ਦੀ ਸ਼ੁਰੂਆਤ ਕਰਦੇ ਹੋਏ ਡਾ. ਰਵਜੋਤ ਕੌਰ ਗਰੇਵਾਲ (ਆਈ, ਪੀ, ਐਸ)
ਫਤਹਿਗੜ੍ਹ ਸਾਹਿਬ 4 ਦਸੰਬਰ (ਦੀਦਾਰ ਗੁਰਨਾ ) ਸੈਫਰਨ ਸਿਟੀ ਸਕੂਲ ਨੇ ਆਪਣੇ 19 ਵੇ ਸਲਾਨਾ ਦਿਵਸ ਸਮਾਗਮ ਦਾ ਆਰੰਭ ਸ਼ਬਦ ਦੁਆਰਾ ਕੀਤਾ |ਸਕੂਲ ਦੇ ਸਰਪ੍ਰਸਤ ਸ਼੍ਰੀ ਸਿਮਰਤ ਸਿੰਘ ਕਾਹਲੋਂ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ | ਇਸ ਮੌਕੇ ਡਾ. ਰਵਜੋਤ ਕੌਰ ਗਰੇਵਾਲ (ਆਈ ਪੀ ਐਸ) ਨੇ ਮੁੱਖ ਮਹਿਮਾਨ ਵਜੋ ਹਾਜ਼ਰੀ ਭਰੀ | ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਜਸਦੀਪ ਕੌਰ ਅਤੇ ਵਿਦਿਆਰਥੀ ਕੌਂਸਲਾਂ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ|ਅਕਾਦਮਿਕ ਸਾਲ 2017-18 ਦੇ ਅਵਲ ਵਿਦਿਆਰਥੀਆਂ ਨੂੰ ਪੁਰਸਕਾਰ, ਟਰਾਫੀਆਂ ਅਤੇ ਸਰਟੀਫਿਕੇਟ ਦਿੱਤੇ ਗਏ| ਯੂਰੋਪੀਅਨ ਪਲੇ 'ਸੰਗੀਤ ਦੀ ਆਵਾਜ਼' ਨੇ ਇਹ ਵਿਚਾਰ ਪੇਸ਼ ਕੀਤਾ ਹੈ ਕਿ ਨਿਰਸਵਾਰਥ, ਪਿਆਰ, ਦੇਖਭਾਲ ਅਤੇ ਦਿਆਲਤਾ ਮਨੁੱਖ ਨੂੰ ਬਿਨਾਂ ਉਮੀਦ ਕੀਤੇ ਬਦਲ ਸਕਦੇ ਹਨ,|ਇਸ ਵਿਚ ਆਰਕੈਸਟਰਾ ਵੀ ਪੇਸ਼ ਕੀਤਾ ਗਿਆ |ਇਸ ਤੋਂ ਬਾਅਦ ਪੱਛਮੀ ਡਾਂਸ ਦੁਆਰਾ ਵਿਦਿਆਰਥੀਆਂ ਨੇ ਸਭ ਦਾ ਮਨੋਰੰਜਨ ਕੀਤਾ | ਆਏ ਮੁਖ ਮਹਿਮਾਨ ਅਤੇ ਮਾਪਿਆਂ ਦਾ ਪ੍ਰਿੰਸੀਪਲ ਮੈਡਮ ਸ਼੍ਰੀ ਜਸਦੀਪ ਕੌਰ ਕਾਹਲੋਂ ਵਲੋਂ ਧੰਨਵਾਦ ਕੀਤਾ ਗਿਆ | ਇਸ ਸਮਾਗਮ ਦੀ ਸਮਾਪਤੀ ਕੌਮੀ ਗੀਤ ਦੇ ਗਾਉਣ ਨਾਲ ਹੋਈ |
Total Responses : 942