ਫਤਹਿਗੜ੍ਹ ਸਾਹਿਬ, 8 ਦਸੰਬਰ 2018 - ਸਾਬਕਾ ਮਾਰਕਿਟ ਕਮੇਟੀ ਚੇਅਰਮੈਨ ਸਰਹਿੰਦ ਸਰਬਜੀਤ ਸਿੰਘ ਦੇ ਮਾਤਾ ਜੀ ਦਾ ਅਕਤੂਬਰ ਮਹੀਨੇ 'ਚ ਐਡਮਿੰਟਨ, ਕੈਨੇਡਾ 'ਚ ਦੇਹਾਂਤ ਹੋ ਗਿਆ ਸੀ। ਜਿੰਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ 8 ਦਸੰਬਰ ਦਿਨ ਐਤਵਾਰ ਨੂੰ ਬਾਬਾ ਗੁਰਸ਼ਰਨ ਸਿੰਘ ਦਾਸ ਕੰਨਿਆ ਮਹਾ ਵਿਦਿਆਲਿਆ, ਪਿੰਡ ਤਰਖਾਣ ਮਾਜਰਾ, ਤਹਿ: ਵਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਦੁਪਹਿਰ 12 ਤੋਂ 2 ਵਜੇ ਤੱਕ ਪਵੇਗਾ। ਪਰਿਵਾਰ ਵੱਲੋਂ ਦੁਖੀ ਹਿਰਦੇ ਨਾਲ ਸਮੂਹ ਸੰਗਤ ਨੂੰ ਮਾਤਾ ਜੀ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ ਹੈ।