ਗੁਰਪ੍ਰੀਤ ਸਿੰਘ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਰਸ਼ਪਿੰਦਰ ਸਿੰਘ
ਬਸੀ ਪਠਾਣਾਂ, 8 ਦਸੰਬਰ (ਦੀਦਾਰ ਗੁਰਨਾ )- ਆਮ ਆਦਮੀ ਪਾਰਟੀ ਦੀ ਇਕ ਬੈਠਕ ਦਾ ਆਯੌਜਨ ਪਿੰਡ ਚੁੰਨ੍ਹੀ ਕਲਾਂ ਚ ਕੀਤਾ ਗਿਆ ਜਿਸਦੀ ਪ੍ਰਧਾਨਗੀ ਆਪ ਦੇ ਯੂਥ ਵਿੰਗ ਫਤਿਹਗੜ੍ਹ ਸਾਹਿਬ ਦੇ ਜਿਲ੍ਹਾ ਪ੍ਰਧਾਨ ਰਸ਼ਪਿੰਦਰ ਸਿੰਘ ਨੇ ਕੀਤੀ। ਬੈਠਕ ਚ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਢੀਡਸਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾ ਨੇ ਬੈਠਕ ਨੂੰ ਸਬੋਧਿਤ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਵਲੌ ਸ਼੍ਰੀ ਦਰਬਾਰ ਸਾਹਿਬ ਚ ਮਾਫੀ ਮੰਗਣ ਦੇ ਲਈ ਕੀਤੀ ਜਾ ਰਹੀ ਸੇਵਾ ਸਪਸ਼ਟ ਕਰ ਰਹੀ ਹੈ ਕਿ ਅਕਾਲੀ ਦਲ ਨੇ ਸੂਬੇ ਦੇ ਲੌਕਾਂ ਨਾਲ ਧੱਕੇਸ਼ਾਹੀ ਤੇ ਧਾਰਮਿਕ ਭਾਵਨਾ ਨਾਲ ਖਿਲਵਾੜ ਕੀਤਾ ਸੀ ਜਿਸ ਦੇ ਸਿੱਟੇ ਵਜੌ ਅੱਜ ਪੂਰਾ ਅਕਾਲੀ ਦਲ ਮਾਫੀ ਮੰਗ ਰਿਹਾ ਹੈ ਦੂਜੇ ਪਾਸੇ ਕਾਗਰਸ ਵਲੌ ਬਿਜਲੀ ਦੇ ਬਿੱਲ ਚ ਵੱਧ ਤੇ ਘਰ ਘਰ ਰੋਜਗਾਰ ਦੇਣ ਦੀ ਮੁੰਹਿਮ ਸੂਬੇ ਦੇ ਲੌਕਾਂ ਨਾਲ ਧੌਖਾ ਹੈ ਜਿਸ ਬਾਰੇ ਸੂਬੇ ਦੇ ਲੌਕ ਭਲੀਭਾਤੀ ਜਾਣੂ ਹਨ ਤੇ ਅਕਾਲੀ ਤੇ ਕਾਂਗਰਸ ਨੂੰ ਪੰਚਾਇਤੀ ਚੌਣਾ ਚ ਮੰਹੂ ਨਹੀ ਲੱਗਾਉਣ ਗਏ। ਇਸ ਦੌਰਾਨ 12 ਦਸੰਬਰ ਨੂੰ ਪਟਿਆਲਾ ਚ ਨੌਜਵਾਨਾਂ ਵਲੌ ਸੂਬਾ ਪੱਧਰੀ ਮਾਰਚ ਰੋਜਗਾਰ ਮਾਰਚ ਦੇ ਸਬੰਧ ਚ ਵਿਚਾਰ-ਵਟਾਦਰਾਂ ਕੀਤਾ ਗਿਆ ਜਿਸ ਚ ਵਰਕਰਾਂ ਦੀਆਂ ਡਿਉਟੀਆਂ ਲੱਗਾਈਆ ਗਈਆ। ਇਸ ਦੌਰਾਨ ਗੁਰਪ੍ਰੀਤ ਸਿੰਘ ਨੂੰ ਜਰਨਲ ਸੱਕਤਰ ਨਿਯੁਕਤ ਕਰਦੇ ਹੋਏ ਨਿਯੁਕਤੀ ਪੱਤਰ ਦਿੱਤੇ ਗਏ। ਜਿਨ੍ਹਾ ਨੂੰ ਜਿਲ੍ਹਾ ਪ੍ਰਧਾਨ ਵਲੌ ਸਿਰੌਪਾ ਭੇਟ ਕੀਤਾ ਗਿਆ। ਉੱਕਤ ਨੌਜਵਾਨ ਆਗੂਆ ਨੇ ਕਿਹਾ ਕਿ ਜੋ ਜਿੰਮੇਵਾਰੀ ਸਾਨੂੰ ਪਾਰਟੀ ਵਜੌ ਦਿੱਤੀ ਗਈ ਹੈ ਉਸਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਈ ਜਾਵੇਗਾਂ ਤਾਕਿ ਵਿਰੌਧੀਆਂ ਨੂੰ ਟੱਕਰ ਦਿੱਤੀ ਜਾ ਸਕੇ। ਇਸ ਦੌਰਾਨ ਉਨ੍ਹਾ ਪਾਰਟੀ ਹਾਈਕਮਾਡ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਰਾਹੁਲ ਕੁਮਾਰ, ਰਪਿੰਦਰ ਸਿੰਘ ਹੈਪੀ, ਬਲਕਾਰ ਸਿੰਘ, ਮਨਿੰਦਰ ਸਿੰਘ, ਬਲਜਿੰਦਰ ਸਿੰਘ ਢੀਡਸਾ, ਜਤਿੰਦਰ ਸਿੰਘ, ਜੱਸਾ ਕਮਾਲੀ, ਬਿੰਦ ਸਿੰਘ, ਜਸਵਿੰਦਰ ਬਲਾੜ੍ਹਾ,ਅਮ੍ਰਿਤਪਾਲ ਸਿੰਘ, ਜਗਪਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਅਕੁੰਰ ਕੁਮਾਰ, ਕਮਲ ਕੁਮਾਰ, ਗੁਰਸੇਵਕ ਬਾਜਵਾ ਵੀ ਹਾਜਰ ਸਨ।