ਕੁਲਬੀਰ ਸਿੰਘ ਨੂੰ ਏ.ਐਸ.ਆਈ. ਬਣਨ ਤੇ ਸਟਾਰ ਲਗਾਉਂਦੇ ਹੋਏ ਵਿਧਾਇਕ ਕੁਲਜੀਤ ਸਿੰਘ ਨਾਗਰਾ ਨਾਲ ਸੁਖਰਾਜ ਸਿੰਘ ਰਾਜਾ।
ਫਤਹਿਗੜ੍ਹ ਸਾਹਿਬ, 09 ਦਸੰਬਰ (ਦੀਦਾਰ ਗੁਰਨਾ ) ਲੰਮਾਂ ਸਮਾਂ ਵਿਧਾਇਕ ਸ. ਕੁਲਜੀਤ ਸਿੰੰਘ ਨਾਗਰਾ ਦੇ ਸੁਰੱਖਿਆ ਗਾਰਡ ਰਹੇ ਹੌਲਦਾਰ ਕੁਲਬੀਰ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਵੇਖਦੇ ਹੋਏ ਪੁਲਿਸ ਵਿਭਾਗ ਵੱਲੋਂ ਉਨ੍ਹਾਂ ਨੂੰ ਬਤੌਰ ਏ.ਐਸ.ਆਈ. ਪਦਉਨਤ ਕੀਤਾ ਹੈ। ਕੁਲਬੀਰ ਸਿੰਘ ਨੂੰ ਪਦ ਉਨਤੀ ਵਜੋਂ ਏ.ਐਸ.ਆਈ. ਦਾ ਸਟਾਰ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਲਗਾਇਆ।
ਇਸ ਮੌਕੇ ਵਿਧਾਇਕ ਨਾਗਰਾ ਨੇ ਕਿਹਾ ਕਿ ਪੁਲਿਸ ਵਿਭਾਗ ਵਿੱਚ ਡਾਊਟੀ ਇੱਕ ਤਰ੍ਹਾਂ ਨਾਲ 24 ਘੰਟੇ ਹੀ ਹੁੰਦੀ ਹੈ ਅਤੇ ਪੁਲਿਸ ਦੇ ਜਵਾਨ ਹਮੇਸ਼ਾਂ ਆਮ ਲੋਕਾਂ ਦੀ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਅਮਨ ਸ਼ਾਂਤੀ ਦਾ ਮਾਹੌਲ ਬਣਾਉਣ ਲਈ ਦਿਨ ਰਾਤ ਆਪਣੀ ਡਿਊਟੀ 'ਤੇ ਤਾਇਨਾਤ ਰਹਿੰਦੇ ਹਨ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਜੇਲਾਂ ਵਿੱਚ ਪਹੁੰਚਾਉਣ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ।ਉਨ੍ਹਾਂ ਕਿਹਾ ਕਿ ਹੌਲਦਾਰ ਕੁਲਬੀਰ ਸਿੰਘ ਨੇ ਆਪਣੀ ਡਿਊਟੀ ਹਮੇਸ਼ਾਂ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈ ਹੈ ਜਿਸ ਨੂੰ ਮੁੱਖ ਰੱਖਕੇ ਪੁਲਿਸ ਵਿਭਾਗ ਨੇ ਉਨ੍ਹਾਂ ਨੂੰ ਏ.ਐਸ.ਆਈ. ਵਜੋਂ ਪਦ ਉਨਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸਮਾਜ ਵਿੱਚੋਂ ਨਸ਼ਿਆਂ ਵਰਗੀ ਲਾਹਣਤ ਦੇ ਖਾਤਮੇ ਲਈ ਆਮ ਲੋਕਾਂ ਤੇ ਪੁਲਿਸ ਦਾ ਆਪਸੀ ਤਾਲਮੇਲ ਬਹੁਤ ਜਰੂਰੀ ਹੈ। ਉਨ੍ਹਾਂ ਇਸ ਮੌਕੇ ਪਦ ਉਨਤ ਹੋਏ ਹੌਲਦਾਰ ਕੁਲਬੀਰ ਸਿੰਘ ਨੂੰ ਏ.ਐਸ.ਆਈ. ਬਣਨ ਦੀ ਵਧਾਈ ਵੀ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਕਿਸਾਨ ਖੇਤ ਮਜ਼ਦੂਰ ਸੈੱਲ ਦੇ ਮੀਤ ਪ੍ਰਧਾਨ ਸੁਖਰਾਜ ਸਿੰਘ ਰਾਜਾ।