ਬਲਾਚੌਰ, 13 ਜਨਵਰੀ 2019: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ ਐਸ ਪੀ ਸਿੰਘ ਉਬਰਾਏ ਵਲੋਂ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜਮਾਜਰਾ ਦੇ ਸਹਿਯੋਗ ਨਾਲ 550 ਕੈਪਾਂ ਦੀ ਲੜੀ ਵਿੱਚ 100 ਕੈਪਾਂ ਦੀ ਲਈ ਸੇਵਾ ਤਹਿਤ ਅੱਜ ਪਿੰਦ ਧੌਲ ਵਿਖੇ ਜੋਗੀ ਪੀਰ ਦੇ ਸਥਾਨ ਤੇ ਮੁਫਤ ਮੈਡੀਕਲ ਕੈਂਪ ਲਗਵਾਇਆ ਗਿਆ। ਕੈਂਪ ਦੀ ਆਰੰਭਤਾ ਮੌਕੇ ਪਿੰਡ ਧੌਲ ਦੇ ਮੋਹਤਵਾਰ ਬਗੀਚਾ ਸਿੰਘ, ਸ ਬਲਵੀਰ ਸਿੰਘ ਢਿਲੋਂ, ਸਰਪੰਚ ਮਲਕੀਤ ਸਿੰਘ ਧੌਲ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਬੁੱਧ ਸਿੰਘ ਨਗਰ ਕੁੱਕੜਮਾਜਰਾ ਦੇ ਪ੍ਰਬੰਧਕਾਂ, ਅਤੇ ਡਾਕਟਰਾਂ ਦੀ ਟੀਮ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵੱਖ ਵੱਖ ਪਿੰਡਾਂ ਵਿੱਚ 550 ਕੈਂਪ ਲਗਾਉਣ ਦਾ ਫੈਸਲਾ ਸਲਾਹੁਣਯੋਗ ਹੈ।ਇਸ ਮੌਕੇ ਹਸਪਤਾਲ ਦੇ ਮੁੱਖ ਪ੍ਰਬੰਧਕ ਸ: ਰਘਬੀਰ ਸਿੰਘ ਨੇ ਬਾਬਾ ਬੁੱਧ ਸਿੰਘ ਜੀ ਢਾਹਾਂ ਵਲੋਂ ਕੰਢੀ ਬੀਤ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਬਣਾਏ ਗੁਰੁ ਨਾਨਕ ਮਿਸ਼ਨ ਹਸਪਤਾਲ ਮਹੁੱਈਆ ਸਿਹਤ ਸੇਵਾਵਾਂ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ 550 ਕੈਂਪਾਂ ਵਿੱਚ ਚੈਕਅੱਪ ਕਰਵਾਉਣ ਵਾਲੇ ਮਰੀਜ਼ਾਂ ਨੂੰ ਹਸਪਤਾਲ ਆਉਣ ਤੇ ਵਿਸ਼ੇਸ਼ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ।ਇਸ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ ਸੱਤਿਆ ਪ੍ਰਕਾਸ਼, ਮੈਡੀਸਨ ਮਾਹਿਰ ਡਾ ਵਿਵੇਕ ਠਾਕੁਰ ਨੇ 209 ਮਰੀਜ਼ਾਂ ਦਾ ਚੈਕਅੱਪ ਕੀਤਾ। ਮਰੀਜ਼ਾਂ ਨੂੰ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਵਲੋਂ ਦਵਾਈਆਂ ਅਤੇ ਸ਼ੂਗਰ ਦੇ ਟੈਸਟ ਮੁਫਤ ਕੀਤੇ ਗਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ ਸ਼ਿੰਗਾਰਾ ਸਿੰਘ, ਬਗੀਚਾ ਸਿੰਘ, ਸ ਬਲਵੀਰ ਸਿੰਘ ਢਿਲੋਂ, ਸਰਪੰਚ ਮਲਕੀਤ ਸਿੰਘ ਧੌਲ, ਕੇਹਰ ਸਿੰਘ, ਹਰਨੇਕ ਸਿੰਘ, ਬਹਾਦੁਰ ਸਿੰਘ, ਤਰਸੇਮ ਸਿੰਘ,ਹਰਨੇਕ ਸਿੰਘ, ਸੋਢੀ ਸਿੰਘ, ਬਲਵੀਰ ਸਿੰਘ ਸਮੇਤ ਹਸਪਤਾਲ ਸਟਾਫ 'ਚ ਅਸ਼ੋਕ ਬੇਡਸਰੋਂ, ਭੁਪਿੰਦਰ, ਮਨਜੀਤ ਕੌਰ,ਸੁਮਨ ਸਮੇਤ ਬਾਬਾ ਜੋਗੀ ਪੀਰ ਸਥਾਨ ਦੇ ਸਮੂਹ ਅਹੁਦੇਦਾਰ ਅਤੇ ਇਲਾਕੇ ਭਰ ਤੋਂ ਸੰਗਤਾਂ ਹਾਜ਼ਰ ਸਨ।