← ਪਿਛੇ ਪਰਤੋ
ਲੁਧਿਆਣਾ, 14 ਜਨਵਰੀ 2019 - ਅੰਮ੍ਰਿਤਸਰ ਜ਼ਿਲ੍ਹੇ ਦੀ ਤਰਕਸ਼ੀਲ ਆਗੂ ਤੇ ਪੰਜਾਬੀ ਨਾਵਲਕਾਰ ਵਰਿੰਦਰ ਕੌਰ ਪੰਨੂ ਦੀ ਮੌਤ ਬਾਰੇ ਉਦਾਸ ਖ਼ਬਰ ਰਾਗ ਮੈਗਜ਼ੀਨ ਦੇ ਪ੍ਰਬੰਧਕੀ ਸੰਪਾਦਕ ਤੇ ਪੱਤਰਕਾਰ ਵੀਰ ਧਰਵਿੰਦਰ ਸਿੰਘ ਔਲਖ ਨੇ ਦਿੱਤੀ ਹੈ। ਔਲਖ ਨੇ ਦੱਸਿਆ ਕਿ ਵਰਿੰਦਰ ਕੌਰ ਪੰਨੂ ਸਾਹਿੱਤ ਸਭਾ ਚੋਗਾਵਾਂ ਦੇ ਵੀ ਜਨਰਲ ਸਕੱਤਰ ਰਹੇ ਸਨ। ਉਹ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਵੀ ਜੀਵਨ ਮੈਂਬਰ ਸਨ। ਮੈਂ ਵਰਿੰਦਰ ਦੇ ਬੇਵਕਤ ਸਦੀਵੀ ਵਿਛੋੜੇ ਤੇ ਸਤਿਕਾਰ ਦੇ ਫੁੱਲ ਭੇਂਟ ਕਰਦਾ ਹਾਂ। ਭਵਿੱਖ ਨੂੰ ਉਸ ਤੋਂ ਵੱਡੀਆਂ ਉਮੀਦਾਂ ਸਨ। ਗੁਰਭਜਨ ਗਿੱਲ 14.1.2019
Total Responses : 863