ਲੁਧਿਆਣਾ, 14 ਜਨਵਰੀ 2019 - ਜ਼ਿਲ੍ਹਾ ਪੁਲਿਸ ਲੁਧਿਆਣਾ(ਦਿਹਾਤੀ) ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਿਲ ਹੋਈ ਹੈ। ਪੁਲਿਸ ਹੱਥ ਦੋ ਨਸ਼ਾ ਤਸਕਰ ਲੱਗੇ ਜੋ ਦਿੱਲੀ ਤੋਂ ਹੈਰੋਇਨ ਤੇ ਕੁਕੀਨ ਲਿਆ ਕੇ ਲੁਧਿਆਣਾ 'ਚ ਵੇਚਦੇ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਵੀ ਡਰੱਗ ਸਮਗਲਰ ਥਾਣਾ ਰਾਏਕੋਟ ਦੇ ਪਿੰਡ ਭੈਣੀ ਅਰੋੜਾ, ਕਲਸੀਆਂ, ਜੌਹਲਾਂ, ਲੋਹਟਬੱਧੀ ਅਤੇ ਰਾਏਕੋਟ ਵਿੱਚ ਨਸ਼ਾ ਵੇਚਣ ਆਏ ਸਨ।
ਦੋਹਾਂ 'ਤੇ ਲੋਹਟਬੱਧੀ ਚੌਕੀ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਐਸ.ਆਈ ਸਿਮਰਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਏਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ ਭੈਣੀ ਬੜਿੰਗਾ ਜੌਹਲਾਂ ਰੋਡ ਤੋ ਦੋਸ਼ੀ ਖੁਸ਼ਹਾਲ ਉਰਫ ਸਾਹਿਲ ਸ਼ਰਮਾ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਖੁਸ਼ਹਾਲ ਦੀ ਨਿਸ਼ਾਨਦੇਹੀ ਤੇ ਉਪਕਾਰ ਨਗਰ ਲੁਧਿਆਣਾ ਤੋੋ ਦੋਸ਼ੀ ਗਗਨ ਵਿਜ ਨੂੰ 400 ਗ੍ਰਾਮ ਹੈਰੋਇਨ ਅਤੇ 610 ਗ੍ਰਾਮ ਕੁਕੀਨ ਸਮੇਤ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਗਗਨ ਵਿਜ ਪਾਸੋਂ ਸਮਗਲਿੰਗ ਦੇ ਧੰਦੇ ਤੋ ਮੁਨਾਫੇ ਵਿੱਚ ਇਕੱਠੀ ਕੀਤੀ 30 ਲੱਖ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਗਈ। ਇਹ ਜੁਆਇੰਟ ਅਪਰੇਸ਼ਨ ਕਾਂਊਟਰ ਇੰਟੈਲੀਜੈਸ ਅਤੇ ਲੁਧਿਆਣਾ(ਦਿਹਾਤੀ) ਦੀ ਪੁਲਿਸ ਵੱਲੋ ਸਾਂਝੇ ਤੌਰ ਤੇ ਕੀਤਾ ਗਿਆ।
ਇਸੇ ਤਰਾਂ ਏ.ਐਸ.ਆਈ ਸੁਰਜੀਤ ਸਿੰਘ ਥਾਣਾ ਹਠੂਰ ਨੇ ਸਮੇਤ ਪੁਲਿਸ ਪਾਰਟੀ ਦੇ ਮਿਤੀ 12.01.2019 ਨੂੰ ਹਠੂਰ ਨਾਕਾਬੰਦੀ ਦੌਰਾਨ ਰਣਜੀਤ ਸਿੰਘ ਉਰਫ ਜੀਤੂ ਨੂੰ ਪੁਲ ਸੂਆ ਪਿੰਡ ਚਕਰ ਗ੍ਰਿਫਤਾਰ ਕਰਕੇ ਉਸ ਪਾਸੋ 100 ਗ੍ਰਾਮ ਹੈਰੋਇਨ ਸਮੇਤ ਰਿਟਜ ਕਾਰ ਨੰਬਰੀ ਪੀ.ਬੀ-65-ਏ.ਐਚ-2536 ਬਰਾਮਦ ਕੀਤੀ ਗਈ। ਉਸੇ ਦਿਨ ਏ.ਐਸ.ਆਈ ਰਜਿੰਦਰਪਾਲ ਸਿੰਘ ਐਂਟੀਨਾਰਕੋਟਿਕ ਸੈਲ ਲੁਧਿਆਣਾ(ਦਿਹਾਤੀ) ਨੇ ਸਮੇਤ ਪੁਲਿਸ ਪਾਰਟੀ ਦੇ ਮਿਤੀ 12.01.2019 ਨੂੰ ਦੌਰਾਨੇ ਗਸ਼ਤ ਪਿੰਡ ਭੂੰਦੜੀ ਤੋ ਕੱਚਾ ਰਸਤਾ ਪਿੰਡ ਕੁੱਲ ਗਹਿਣਾ ਤੋ ਦੋਸ਼ੀ ਗੁਰਦੇਵ ਸਿੰਘ ਪੁੱਤਰ ਗੁਰਦੀਪ ਸਿੰਘ, ਦਰਸ਼ਨਾਂ ਕੌਰ ਪਤਨੀ ਮਨਜਿੰਦਰ ਸਿੰਘ ਵਾਸੀਆਨ ਕੁੱਲ ਗਹਿਣਾ ਨੂੰ ਗ੍ਰਿਫਤਾਰ ਕੀਤਾ । ਗ੍ਰਿਫਤਾਰ ਕੀਤੇ ਦੋਸ਼ੀ ਗੁਰਦੇਵ ਸਿੰਘ ਪਾਸੋ 31 ਗ੍ਰਾਮ ਹੈਰੋਇਨ ਅਤੇ ਦੋੋਸ਼ਣ ਦਰਸ਼ਨਾ ਕੌਰ ਪਾਸੋ 22 ਗ੍ਰਾਮ ਹੈਰੋਇਨ ਸਮੇਤ Indica Manza ਕਾਰ ਨੰਬਰੀ ਪੀ.ਬੀ-03-2202 ਬਰਾਮਦ ਕੀਤੀ ਗਈ।