ਐਸ,ਏ.ਐੱਸ ਨਗਰ, 16 ਜਨਵਰੀ 2019 : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2018-19 ਦੀਆਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ ਸਾਲਾਨਾ ਪ੍ਰੀਖਿਆਵਾਂ, ਸਮੇਤ ਓਪਨ ਸਕੂਲ, ਕੰਪਾਰਟਮੈਂਟ/ਰੀਅਪੀਅਰ, ਵਾਧੂ ਵਿਸ਼ਾ ਅਤੇ ਦਰਜਾ/ਕਰਗੁਜਾਰੀ ਵਧਾਉਣ ਆਦਿ ਦੇ ਪ੍ਰੀਖਿਆਰਥੀਆਂ ਲਈ ਪ੍ਰਯੋਗੀ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ਼੍ਰੀ ਪ੍ਰਸ਼ਾਂਤ ਕੁਮਾਰ ਗੋਇਲ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪ੍ਰਯੋਗੀ ਪ੍ਰੀਖਿਆਵਾਂ ਮਿਤੀ 05 -4 -2019 ਤੋਂ ਮਿਤੀ 13-4-2019 ਤੱਕ ਹੋਣਗੀਆਂ ਅਤੇ ਇਹ ਪ੍ਰੀਖਿਆਵਾਂ ਜਿਨ੍ਹਾਂ ਸਕੂਲਾਂ ਵਿੱਚ ਵਿਦਿਆਰਥੀ ਪੜ੍ਹਦੇ ਹਨ, ਉਨ੍ਹਾਂ ਸਕੂਲਾਂ ਵਿੱਚ ਹੀ ਕਰਵਾਈਆਂ ਜਾਣਗੀਆਂ। ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in 'ਤੇ ਉਪਲਬਧ ਹੈ ਅਤੇ ਡੇਸ਼ੀਟ ਸਬੰਧੀ ਵਿਸਤ੍ਰਿਤ ਸੂਚਨਾ ਨਾਲ ਨੱਥੀ ਹੈ।
https://drive.google.com/open?id=1CNaxCJWV5DleXuQkLVo5j2yJAOiveyG6