ਕਾਦੀਆਂ 17 ਜਨਵਰੀ 2019 (ਚੋਧਰੀ ਮਨਸੂਰ ਘਂਨੋਕੇ): ਬੀਤੀ ਦਿਨੀਂ ਲੋਹੜੀ ਵਾਲੇ ਦਿਨ ਕਾਦੀਆਂ ਦੇ ਨੇੜਲੇ ਪਿੰਡ ਕਾਹਲਵਾਂ ਚ ਹੋਏ ਝਗੜੇ ਦੇ ਸੰਬੰਧ ਚ ਕਾਦੀਆਂ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧ ਚ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਾਫ਼ਿਲ ਮਸੀਹ ਪੁਤੱਰ ਜੈਮਸ ਮਸੀਹ ਵਾਸੀ ਕਾਹਲਵਾਂ ਨੇ ਪੁਲਿਸ ਨੂੰ ਦਰਖ਼ਾਸਤ ਦਿਤੀ ਸੀ ਕਿ ਉਹ 13 ਜਨਵਰੀ ਨੂੰ ਲੋਹੜੀ ਹੋਣ ਕਾਰਨ ਛੂਟੀ ਕਰਕੇ ਆਇਆ ਸੀ ਆਇਆ ਸੀ। ਉਸਦੀ ਪਤਨੀ ਦੇ ਵਿਜੇ ਮਸੀਹ ਨਾਲ ਨਾਜਾਇਜ਼ ਸੰਬੰਧ ਸੀ ਜਿਸ ਸੰਬੰਧੀ ਉਸਦਾ ਕੋਰਟ ਵਿੱਚ ਕੇਸ ਚਲ ਰਿਹਾ ਹੈ। ਉਸ ਦਿਨ ਵਿਜੇ ਮਸੀਹ ਪੁਤੱਰ ਮੰਗੀ ਮਸੀਹ, ਮੰਗੀ ਮਸੀਹ ਪੁਤੱਰ ਸਿਦਾ ਮਸੀਹ, ਸ਼ਬਨਮ ਪਤਨੀ ਵਿਜੇ ਮਸੀਹ, ਮੁਸ਼ਤਾਕ ਮਸੀਹ ਪੁਤੱਰ ਸੰਮੀ ਮਸੀਹ,ਯੂਸਫ਼ ਮਸੀਹ ਪੁਤੱਰ ਮੁਸਤਾਕ ਮਸੀਹ, ਮੈਨੂੰ ਮਸੀਹ ਪੁਤੱਰ ਮੁਖ਼ਤਿਆਰ ਮਸੀਹ ਨੇ ਉਸਤੇ ਅਤੇ ਉਸਦੇ ਪਰਿਵਾਰ ਤੇ ਹਮਲਾ ਕਰ ਦਿਤਾ। ਜਿਸਦੇ ਨਤੀਜੇ ਵਜੋਂ ਉਹ ਅਤੇ ਉਸਦੇ ਪਰਿਵਾਰ ਦੇ ਛ: ਮੈਂਬਰ ਜ਼ਖ਼ਮੀ ਹੋ ਗਏ ਸਨ। ਜਿਨ੍ਹਾਂ ਚ ਉਸਨੂੰ ਗੰਭੀਰ ਸਟਾਂ ਲਗਿਆ ਹਨ। ਜਿਸਤੇ ਕਾਦੀਆਂ ਪੁਲਿਸ ਨੇ ਐਫ਼ ਆਈ ਆਰ ਨੰਬਰ 8 ਮਿਤੀ 16-1-19 ਨੂੰ ਜੁਰਮ 452,323, 324,326,506,148 ਅਤੇ 149 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਕੇਸ ਦੀ ਜਾਂਚ ਏ ਐਸ ਆe ਿਕੁਲਦੀਪ ਸਿੰਘ ਨੂੰ ਸੋਂਪ ਦਿਤੀ ਹੈ। ਅਜੇ ਤੱਕ ਕਥਿਤ ਦੋਸ਼ੀ ਫ਼ਰਾਰ ਹਨ। ਅਤੇ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।