ਫਰੀਦਕੋਟ, 10 ਫਰਵਰੀ 2019: ਜਿੱਥੇ ਪੂਰੇ ਪੰਜਾਬ ਵਿੱਚ ਅੱਜ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਫਰੀਦਕੋਟ ਸ਼ਹਿਰ 'ਚ ਵੀ ਨੌਜਵਾਨਾਂ ਨੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਬਸੰਤ ਪੰਚਮੀ ਦਾ ਤਿਉਹਾਰ ਫਰੀਦਕੋਟ ਵਾਲਿਆਂ ਨੇ ਨੱਚ ਟੱਪ ਕੇ ਮਨਾਉਦਿਆਂ ਖੂਬ ਪਤੰਗਾਂ ਉਡਾ ਪੇਚੇ ਲਾਏ। ਇਸ ਮੌਕੇ ਮਹੁੱਲਾ ਜਤਿੰਦਰ ਚੌਕ ਵਿਖੇ ਇੱਕ ਛੱਤ ਤੇ ਪਤੰਗਬਾਜ਼ੀ ਕਰ ਰਹੇ ਨੌਜਵਾਨ ਵਾਰੁਣ ਸਿੰਗਲਾ, ਨਿੱਕਾ, ਨਵੀਂ,ਹਰਸ਼ , ਸੰਦੀਪ, ਰਾਜਵੀਰ, ਰੋਹਿਤ , ਸਨੀ, ਨੀਟਾ, ਅਕਾਸ਼, ਰਵੀ ਨੇ ਦੱਸਿਆ ਕਿ ਬਸੰਤ ਉਨ੍ਹਾਂ ਦਾ ਸਭ ਤੋ ਪਸੰਦੀਦਾ ਤਿਉਹਾਰ ਹੈ। ਨੌਜਵਾਨਾਂ ਨੇ ਦੱਸਿਆ ਬਸੰਤ ਮਨਾਉਣ ਲਈ ਉਨ੍ਹਾਂ ਨੇ ਕਰੀਬ 400 ਪਤੰਗ ਅਤੇ ਡੋਰ ਲਿਆਉਦੀ। ਪਤੰਗਬਾਜ਼ੀ ਕਰਨ ਦੇ ਨਾਲ ਨਾਲ ਡੀਜੇ ਉੱਪਰ ਨੱਚ ਟੱਪ ਕੇ ਆਪਣਾ ਮੰਨੋਰੰਜਨ ਵੀ ਕੀਤਾ।