ਦੇਵਾ ਨੰਦ ਸ਼ਰਮਾ
ਫਰੀਦਕੋਟ, 10 ਫਰਵਰੀ 2019 - ਰੈਡ ਕਰਾਸ ਦਫਤਰ ਦੇ ਸਮੂਹ ਕਰਮਚਾਰੀਆਂ, ਸਪੈਸ਼ਲ ਸਕੂਲ ( ਦਿਵਿਆਂਗ )ਦੇ ਬੱਚਿਆਂ ਵੱਲੋਂ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਦੀ ਅਗਵਾਈ ਵਾਲੀ ਟੀਮ ਵੱਲੋਂ ਕੋਟਕਪੂਰਾ ਨੂੰ ਜਾਂਦੀ ਮੁੱਖ ਸੜਕ ਅਤੇ ਪੁਲਿਸ ਲਾਈਨ ਨਹਿਰ ਤੱਕ ਸਫ਼ਾਈ ਕਰਕੇ ਕਲੀਨ ਫਰੀਦਕੋਟ, ਗਰੀਨ ਫਰੀਦਕੋਟ ਮੁਹਿੰਮ ਅਧੀਨ ਸਾਫ਼ ਰੱਖਣ ਦਾ ਹੋਕਾ ਦਿੱਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਰੈਡ ਕਰਾਸ ਫਰੀਦਕੋਟ ਵੱਲੋਂ ਚਲਾਏ ਜਾ ਰਹੇ ਸਪੈਸ਼ਲ ਸਕੂਲੀ ਬੱਚਿਆਂ ਵੱਲੋਂ ਸ਼ਹਿਰ ਦੀ ਮੁੱਖ ਸੜਕ ਦੀ ਸਫ਼ਾਈ ਕਰਕੇ ਸਪੈਸ਼ਲ ਕੰਮ ਕੀਤਾ ਹੈ, ਜੋ ਕਿ ਸਲਾਹੁਣਯੋਗ ਹੈ। ਉਨ•ਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਇਸ ਸਫ਼ਾਈ ਮੁਹਿੰਮ ਤੋਂ ਸੇਧ ਲੈਣ ਦੀ ਲੋੜ ਹੈ। ਉਨ•ਾਂ ਕਿਹਾ ਕਿ ਇਸ ਮੁਹਿੰਮ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ ਅਤੇ ਆਉਣ ਵਾਲੇ ਸ਼ਨਿਚਰਵਾਰ ਨੂੰ ਸ਼ਹਿਰ ਦੇ ਮੁੱਖ ਜੁਬਲੀ ਚੌਂਕ ਦੀ ਸਫ਼ਾਈ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਭਾਵੇਂ ਨਗਰ ਕੌਂਸਲ ਦੇ ਕਰਮਚਾਰੀ ਆਪਣੀ ਡਿਊਟੀ ਨਿਭਾਅ ਰਹੇ ਹਨ ਪਰ ਸਪੈਸ਼ਲ ਸਕੂਲੀ ਬੱਚਿਆਂ ਵੱਲੋਂ ਕੀਤੀ ਸਫ਼ਾਈ ਇਕ ਖਾਸ ਉਪਰਾਲਾ ਹੈ ਜਿਸ ਨਾਲ ਸਾਨੂੰ ਆਪਣੇ ਆਲਾ-ਦੁਆਲਾ ਸਾਫ਼ ਰੱਖਣ ਦੀ ਵਧੀਆ ਮਿਸਾਲ ਮਿਲਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਮਿਆਰੀ ਹਵਾ, ਮਿਆਰੀ ਪਾਣੀ ਅਤੇ ਸੁਰੱਖਿਅਤ ਭੋਜਨ ਦੇ ਨਾਲ ਜਿਊਣ ਲਈ ਵਧੀਆ ਵਾਤਾਵਰਨ ਮੁਹੱਈਆ ਕਰਵਾਉਣ ਦਾ ਹੰਭਲਾ ਮਾਰਿਆ ਹੈ ਤਾਂਕਿ ਲੋਕਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਵਿਚ ਸੁਧਾਰ ਲਿਆਂਦਾ ਜਾਵੇ। ਇਸ ਲਈ ਉਹਨਾਂ ਸਮਾਜ ਦੇ ਹਰ ਵਰਗ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਵੱਛਤਾ ਮੁਹਿੰਮ ਨੂੰ ਸਫਲ ਬਣਾਉਣ ਲਈ ਪੂਰਨ ਸਹਿਯੋਗ ਦੇਣ ਤਾਂ ਜੋ ਸਾਡੀਆਂ ਆਉਣ ਵਾਲੀ ਪੀੜੀਆਂ ਲਈ ਸ਼ੁੱਧ ਹਵਾ, ਪਾਣੀ , ਖੁਰਾਕ ਅਤੇ ਵਾਤਾਵਰਨ ਸੁਰੱਖਿਅਤ ਰਹਿ ਸਕੇ। ਉਨ•ਾਂ ਵਾਤਾਵਰਣ ਦੇ ਸੰਤੁਲਨ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਵੀ ਅਪੀਲ ਕੀਤੀ। ਉਨ•ਾਂ ਕਿਹਾ ਕਿ ਸ਼ਹਿਰ ਦੀਆਂ ਸੀਰ ਸੁਸਾਇਟੀ, ਬੀੜ ਸੁਸਾਇਟੀ ਆਦਿ ਸਮਾਜਸੇਵੀ ਸੰਸਥਾਵਾਂ ਰੁੱਖ ਲਗਾਓ, ਫਰੀਦਕੋਟ ਧਰਤੀ ਪਿੱਪਲਾਂ ਬੋਹੜਾਂ ਦੀ ਧਰਤੀ ਮੁਹਿੰਮ ਤਹਿਤ ਵਧੀਆ ਕੰਮ ਕਰ ਰਹੀਆਂ ਹਨ। ਜਿਸ ਵਿਚ ਹਰੇਕ ਸ਼ਹਿਰੀ ਨੂੰ ਆਪਣਾ ਯੋਗਦਾਨ ਪਾਉਣ ਦੀ ਜਰੂਰਤ ਹੈ।
ਇਸ ਮੌਕੇ ਆਨਰੇਰੀ ਸਕੱਤਰ ਰੈਡ ਕਰਾਸ ਸ੍ਰੀ ਸੁਭਾਸ਼ ਕੁਮਾਰ ਨੇ ਦੱਸਿਆ ਕਿ ਰੈਡ ਕਰਾਸ ਦਫਤਰ ਦੇ ਕਰਮਚਾਰੀਆਂ ਵੱਲੋਂ ਹਰ ਹਫ਼ਤੇ ਸ਼ਹਿਰ ਦਾ ਮੁਹੱਲਾ ਚੁਣ ਕੇ ਸਫ਼ਾਈ ਕਰਿਆ ਕਰਨਗੇ। ਇਸ ਮੌਕੇ ਰੈਡ ਕਰਾਸ ਵੱਲੋਂ ਚਲਾਏ ਜਾ ਰਹੇ ਸਪੈਸ਼ਲ ਸਕੂਲ ਦੇ ਅਧਿਆਪਕਾਂ ਅਤੇ ਸਪੈਸ਼ਲ ਸਕੂਲੀ ਬੱਚਿਆਂ ਨੇ ਇਸ ਸਫ਼ਾਈ ਮੁਹਿੰਮ ਵਿਚ ਵੱਧ ਚੜ• ਕੇ ਹਿੱਸਾ ਲਿਆ।