ਪਟਿਆਲਾ, 14 ਫਰਵਰੀ 2019: ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਵਸਨੀਕਾਂ ਅਤੇ ਖਾਸ ਕਰਕੇ ਆਧਾਰ ਕਾਰਡ ਬਣਨੋਂ ਵਾਂਝੇ ਰਹਿ ਗਏ ਨਾਗਰਿਕਾਂ ਸਮੇਤ ਨਵ ਜਨਮੇ ਬੱਚਿਆਂ ਤੋਂ ਲੈਕੇ 15 ਸਾਲਾਂ ਤੱਕ ਦੇ ਸਕੂਲੀ ਵਿਦਿਆਰਥੀਆਂ ਦੇ ਆਧਾਰ ਕਾਰਡ ਬਨਵਾਉਣ ਅਤੇ ਪਹਿਲਾਂ ਬਣੇ ਆਧਾਰ ਕਾਰਡਾਂ ਦਾ ਡਾਟਾ ਅਪਡੇਟ ਕਰਵਾਉਣ ਦੀ ਅਪੀਲ ਕੀਤੀ ਹੈ।
100 ਫੀਸਦੀ ਨਾਗਰਿਕਾਂ ਦੇ ਆਧਾਰ ਕਾਰਡ ਲਾਜਮੀ ਤੌਰ 'ਤੇ ਬਨਾਉਣ ਦੇ ਮਕਸਦ ਨਾਲ ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੋਲੋਜੀ ਮੰਤਰਾਲਾ, ਭਾਰਤ ਯੂਨੀਕ ਪਛਾਣ ਅਥਾਰਟੀ ਦੇ ਖੇਤਰੀ ਦਫ਼ਤਰ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ ਜਨਰਲ ਤੇ ਆਈ.ਏ.ਐਸ. ਅਧਿਕਾਰੀ ਭਾਵਨਾ ਗਰਗ ਵੱਲੋਂ ਭੇਜੇ ਪੱਤਰ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬ ਦੀ 0 ਤੋਂ 5 ਸਾਲ ਦੇ ਬੱਚਿਆਂ ਦੀ 6.5 ਲੱਖ ਵਸੋਂ ਦੇ ਅਜੇ ਆਧਾਰ ਕਾਰਡ ਨਹੀਂ ਬਣੇ ਤੇ ਇਨ੍ਹਾਂ 'ਚ ਪਟਿਆਲਾ ਦੇ ਬੱਚੇ ਵੀ ਸ਼ਾਮਲ ਹਨ। ਇਸ ਲਈ ਇਨ੍ਹਾਂ ਬੱਚਿਆਂ ਦੇ ਆਧਾਰ ਕਾਰਡ ਨਵੇਂ ਬਨਵਾਉਣ ਤੇ ਅਪਡੇਟ ਕਰਵਾਉਣ ਨੂੰ ਇੱਕ ਮੁਹਿੰਮ ਵਜੋਂ ਲਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਲਈ ਲੋਕ ਆਪਣੇ ਨਜਦੀਕੀ ਆਧਾਰ ਕਾਰਡ ਕੇਂਦਰ ਵਿਖੇ ਜਾ ਕੇ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਨਵਜੰਮੇ ਬੱਚਿਆਂ ਦੇ ਜੇਕਰ ਆਧਾਰ ਕਾਰਡ ਨਹੀਂ ਬਣੇ ਹੋਏ, ਵੀ ਆਧਾਰ ਕਾਰਡ ਜਰੂਰ ਬਣਵਾ ਲੈਣ ਅਤੇ ਜੇਕਰ ਕੋਈ ਤਰੁਟੀ ਹੈ ਤਾਂ ਉਸਨੂੰ ਵੀ ਦਰੁਸਤ ਕਰਵਾ ਕੇ ਅਪਡੇਟ ਕਰਵਾਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਜਿਸਟ੍ਰਾਰ ਯੂ.ਆਈ.ਡੀ. ਪੰਜਾਬ ਵੱਲੋਂ ਸੂਬਾ ਭਰ 'ਚ 0 ਤੋਂ 5 ਸਾਲ ਦੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਲਈ 600 ਟੈਬਲੇਟ ਭੇਜੇ ਗਏ ਹਨ ਤੇ ਇਨ੍ਹਾਂ 'ਚੋਂ ਪਟਿਆਲਾ ਲਈ 41 ਟੈਬਲੇਟਸ ਭੇਜੇ ਗਏ ਹਨ। ਇਸ ਤੋਂ ਬਿਨ੍ਹਾਂ ਨਵ ਜੰਮੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਲਈ ਆਂਗਣਵਾੜੀ ਵਰਕਰਾਂ ਨੂੰ ਸਿਖਲਾਈ ਦਿੱਤੀ ਗਈ ਹੈ ਜਿਸ ਲਈ 26 ਟੈਬਲੇਟਸ ਪਟਿਆਲਾ ਲਈ ਵੱਖਰੇ ਤੌਰ 'ਤੇ ਹਸਪਤਾਲਾਂ 'ਚ ਮੌਜੂਦ ਹਨ।
ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਬਿਨ੍ਹਾਂ ਮੁੱਖ ਸਕੱਤਰ ਪੰਜਾਬ ਵੱਲੋਂ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਸੀ ਕਿ 5 ਤੋਂ 15 ਸਾਲਾਂ ਦੇ ਵਿਦਿਆਰਥੀਆਂ ਦੇ ਆਧਾਰ ਕਾਰਡ ਬਣਵਾਉਣ ਲਈ ਪੰਜਾਬ ਭਰ 'ਚ 217 ਚੁਣੇ ਗਏ ਸਕੂਲਾਂ ਵਿਖੇ ਵੀ ਮਸ਼ੀਨਾਂ ਲਗਾਈਆਂ ਜਾਣਗੀਆਂ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਆਧਾਰ ਕਾਰਡ ਦੇ ਸਬੰਧ 'ਚ ਮਿਲਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਜ਼ਿਲ੍ਹਾ ਖੁਰਾਕ ਦੇ ਸਿਵਲ ਸਪਲਾਈਜ ਕੰਟਰੋਲਰ ਅਤੇ ਲੀਡ ਬੈਂਕ ਮੈਨੇਜਰ ਨੂੰ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਆਧਾਰ ਕਾਰਡ ਕੇਂਦਰਾਂ ਦੀ ਸਮੇਂ-ਸਮੇਂ 'ਤੇ ਨਿਯਮਤ ਪੜਤਾਲ ਕੀਤੀ ਜਾਵੇਗੀ ਕਿ ਕੀ ਆਧਾਰ ਕਾਰਡ ਕੇਂਦਰ ਸਹੀ ਸੇਵਾ ਨਿਭਾ ਰਿਹਾ ਹੈ ਜਾਂ ਨਹੀਂ।
ਡਿਪਟੀ ਕਮਿਸ਼ਨਰ ਨੇ ਉਕਤ ਪੱਤਰ ਦੇ ਹਵਾਲੇ ਨਾਲ ਅੱਗੇ ਦੱਸਿਆ ਕਿ ਯੂ.ਆਈ.ਡੀ.ਏ.ਆਈ. ਦੀਆਂ ਹਦਾਇਤਾਂ ਮੁਤਾਬਕ ਆਧਾਰ ਕਾਰਡ ਬਣਨ ਤੋਂ ਬਕਾਇਆ ਰਹਿ ਗਈ ਵੱਸੋਂ ਨੂੰ ਕਵਰ ਕਰਨ ਲਈ ਬੈਂਕਾਂ, ਸੇਵਾ ਕੇਂਦਰਾਂ ਤੇ ਡਾਕ ਖਾਨਿਆਂ ਵਿਖੇ ਇਹ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਭਰ 'ਚ ਆਧਾਰ ਕਾਰਡ ਬਨਾਉਣ ਲਈ ਥਾਂ ਨਿਰਧਾਰਤ ਕੀਤੀ ਗਈ ਹੈ। ਇਨ੍ਹਾਂ ਵਿੱਚ ਪਟਿਆਲਾ ਵਿਖੇ ਇਹ ਕੇਂਦਰ ਸੇਵਾ ਕੇਂਦਰ ਮਾਡਲ ਟਾਊਨ ਕਮਿਊਨਿਟੀ ਸੈਂਟਰ, ਸੇਵਾ ਕੇਂਦਰ ਨਿਊ ਗਰੀਨ ਪਾਰਕ ਕਲੋਨੀ, ਸੇਵਾ ਕੇਂਦਰ ਰੋਜ ਗਾਰਡਨ, ਸੇਵਾ ਕੇਂਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਡਾਕ ਘਰ ਡੇਰਾ ਨਿਰੰਕਾਰੀ ਨਿਊ ਲਾਲ ਬਾਗ ਕਲੋਨੀ, ਡਾਕ ਘਰ 33 ਜੀ, ਮਜੀਠੀਆ ਇਨਕਲੇਵ, ਡਾਕ ਘਰ 337, ਗਲੀ ਨੰ: 2, ਤ੍ਰਿਪੜੀ, ਡਾਕ ਘਰ ਸਰਹਿੰਦ ਰੋਡ ਗੌਰਮਿੰਟ ਪ੍ਰਿੰਟਿੰਗ ਪ੍ਰੈਸ, ਡਾਕ ਘਰ ਨੇੜੇ ਦੁੱਖ ਨਿਵਾਰਣ ਸਾਹਿਬ, ਡਾਕ ਘਰ 199 ਏ ਗਲੀ ਨੰਬਰ 1 ਗੁਰਬਖ਼ਸ਼ ਕਲੋਨੀ, ਡਾਕ ਘਰ ਪੰਜਾਬੀ ਯੂਨੀਵਰਸਿਟੀ, ਡਾਕ ਘਰ ਨੇੜੇ ਪੀ.ਐਸ.ਪੀ.ਸੀ. ਐਲ ਦਫ਼ਤਰ ਸ਼ੇਰਾਂ ਵਾਲਾ ਗੇਟ, ਡਾਕ ਘਰ ਨੇੜੇ ਲੀਲਾ ਭਵਨ ਚੌਂਕ, ਡਾਕ ਘਰ ਮਹੱਲਾ ਰੂਪ ਚੰਦ, ਡਾਕ ਘਰ ਰਜਿੰਦਰਾ ਹਸਪਤਾਲ, ਡਾਕ ਘਰ ਜ਼ਿਲ੍ਹਾ ਕੋਰਟ ਕੰਪਲੈਕਸ, ਡਾਕ ਘਰ ਚਿੰਰਜੀਵ ਆਸ਼ਰਮ ਜੌੜੀਆਂ ਭੱਠੀਆਂ, ਡਾਕ ਘਰ ਸੰਤਾਂ ਕੀ ਕੁਟੀਆ ਸੰਤ ਨਗਰ, ਡਾਕ ਘਰ ਨੇੜੇ ਅਮਰ ਆਸ਼ਰਮ ਸ਼ਾਮਲ ਹਨ।
ਇਸੇ ਤਰ੍ਹਾਂ ਡਾਕ ਘਰ ਪਿੰਡ ਕੌਲੀ, ਯੈਸ ਬੈਂਕ ਲਿਮਟਿਡ ਐਸ.ਸੀ.ਓ. 81,82 ਨਿਊ ਲੀਲਾ ਭਵਨ, ਯੂਨੀਅਨ ਬੈਂਕ ਆਫ ਇੰਡੀਆ 144 ਏ, ਛੋਟੀ ਬਾਰਾਂਦਰੀ, ਯੂਕੋ ਬੈਂਕ ਐਸ.ਸੀ.ਓ. 8,9 ਐਲ.ਆਈ.ਸੀ. ਬਿਲਡਿੰਗ ਦੂਜੀ ਮੰਜਿਲ ਛੋਟੀ ਬਾਰਾਂਦਰੀ, ਸਿੰਡੀਕੇਟ ਬੈਂਕ ਐਸ.ਸੀ.ਓ. 2, ਸਿਟੀ ਸੈਂਟਰ, ਸਟੇਟ ਬੈਂਕ ਆਫ ਇੰਡੀਆ ਪਿੰਡ ਲੰਗੜੋਈ, ਸਟੇਟ ਬੈਂਕ ਆਫ ਇੰਡੀਆ ਸਟੇਟ ਕਾਲਜ ਆਫ ਐਜੂਕੇਸ਼ਨ, ਸਟੇਟ ਬੈਂਕ ਆਫ ਇੰਡੀਆ ਪਿੰਡ ਚਲੈਲਾ, ਸਟੇਟ ਬੈਂਕ ਆਫ ਇੰਡੀਆ ਮਾਡਲ ਟਾਊਨ, ਪੰਜਾਬ ਨੈਸ਼ਨਲ ਬੈਂਕ ਕਸਬਾ ਰੁੜਕੀ ਸੀਲ ਰੋਡ, ਪੰਜਾਬ ਐਂਡ ਸਿੰਧ ਬੈਂਕ ਝਿੱਲ ਇੰਡਸਟਰੀਅਲ ਏਰੀਆ, ਪੰਜਾਬ ਐਂਡ ਸਿੰਧ ਬੈਂਕ ਭੁਨਰਹੇੜੀ, ਓਰੀਐਂਟਲ ਬੈਂਕ ਆਫ ਕਮਰਸ ਲੋਅਰ ਮਾਲ, ਸੈਂਟਰਲ ਬੈਂਕ ਆਫ ਕਮਰਸ ਡਿਸਪੈਂਸਰੀ ਰੋਡ ਤ੍ਰਿਪੜੀ, ਕੋਟਕ ਮਹਿੰਦਰਾ ਬੈਂਕ ਕੋਟਕ ਲਿਮਟਿਡ ਨਿਊ ਲੀਲਾ ਭਵਨ, ਇੰਡਸਇਡ ਬੈਂਕ ਇੰਦਰਾ ਕੁਮਾਰੀ ਸਕੀਮ ਭੁਪਿੰਦਰਾ ਰੋਡ, ਇੰਡੀਅਨ ਬੈਂਕ ਲੋਅਰ ਮਾਲ ਪੋਲੋ ਗਰਾਊਂਡ, ਆਈ.ਡੀ.ਆਈ.ਬੀ.ਆਈ. ਬੈਂਕ ਛੋਟੀ ਬਾਰਾਂਦਰੀ, ਆਈ.ਸੀ.ਆਈ.ਸੀ.ਆਈ. ਬੈਂਕ ਅਰਬਨ ਅਸਟੇਟ ਫੇਜ-2, ਐਚ.ਡੀ.ਐਫ.ਸੀ. ਬੈਂਕ ਲੀਲਾ ਭਵਨ, ਡੀ.ਸੀ.ਬੀ. ਬੈਂਕ ਨਿਊ ਲੀਲਾ ਭਵਨ, ਸੈਂਟਰਲ ਬੈਂਕ ਆਫ ਇੰਡੀਆ ਸਰਹਿੰਦ ਰੋਡ ਘੁੰਮਣ ਨਗਰ, ਕੇਨਰਾ ਬੈਂਕ ਛੋਟੀ ਬਾਰਾਂਦਰੀ, ਬੈਂਕ ਆਫ ਇੰਡੀਆ ਦਸ਼ਮੇਸ਼ ਨਗਰ, ਬੈਂਕ ਆਫ ਇੰਡੀਆ ਛੋਟੀ ਬਾਰਾਂਦਰੀ, ਬੈਂਕ ਆਫ ਬੜੌਦਾ ਛੋਟੀ ਬਾਰਾਂਦਰੀ, ਐਕਸਿਸ ਬੈਂਕ ਛੋਟੀ ਬਾਰਾਂਦਰੀ ਤੇ ਅਲਾਹਾਬਾਦ ਬੈਂਕ ਛੋਟੀ ਬਾਰਾਂਦਰੀ ਸ਼ਾਮਲ ਹਨ।
ਇਸ ਤੋਂ ਬਿਨਾਂ ਡਾਕ ਘਰ ਦੇਵੀਗੜ੍ਹ, ਪੰਜਾਬ ਨੈਸ਼ਨਲ ਬੈਂਕ ਤੇ ਡਾਕ ਘਰ ਮਸਿੰਗਣ, ਸੇਵਾ ਕੇਂਦਰ ਨੇੜੇ ਸਿਵਲ ਹਸਪਤਾਲ ਹਰੀ ਮਾਜਰਾ ਰੋਡ ਘਨੌਰ, ਪੰਜਾਬ ਐਂਡ ਸਿੰਧ ਬੈਂਕ ਘਨੌਰ, ਸੇਵਾ ਕੇਂਦਰ ਸੁਵਿਧਾ ਕੇਂਦਰ ਨਾਭਾ, ਸੇਵਾ ਕੇਂਦਰ ਨਿਊ ਐਮ.ਸੀ. ਦਫ਼ਤਰ ਪਟਿਆਲਾ ਗੇਟ ਨਾਭਾ, ਸੇਵਾ ਕੇਂਦਰ ਸੁਵਿਧਾ ਸੈਂਟਰ ਭਾਦਸੋਂ, ਡਾਕ ਘਰ ਪੁਲਿਸ ਸਟੇਸ਼ਨ ਭਾਦਸੋਂ, ਡਾਕ ਘਰ ਹਨੂਮਾਨ ਮੰਦਿਰ ਪਟਿਆਲਾ ਰੋਡ ਨਾਭਾ, ਮਾਲਵਾ ਗ੍ਰਾਮੀਣ ਬੈਂਕ ਨਾਭਾ, ਵਿਜੈ ਬੈਂਕ ਕ੍ਰਿਸ਼ਨਾ ਸਰਕੁਲਰ ਰੋਡ ਨਾਭਾ, ਸਟੇਟ ਬੈਂਕ ਆਫ ਇੰਡੀਆ ਨਾਭਾ, ਸਟੇਟ ਬੈਂਕ ਆਫ ਇੰਡੀਆ ਸਰਕੁਲਰ ਰੋਡ ਨਾਭਾ, ਪੰਜਾਬ ਐਂਡ ਸਿੰਧ ਬੈਂਕ ਪਿੰਡ ਟੌਹੜਾ, ਆਂਧਰਾ ਬੈਂਕ ਸਰਕੁਲਰ ਰੋਡ ਬੌੜਾਂ ਚੌਂਕ ਨਾਭਾ। ਸੇਵਾ ਕੇਂਦਰ ਓਲਡ ਤਹਿਸੀਲ ਦਫ਼ਤਰ ਪਾਤੜਾਂ, ਸੇਵਾ ਕੇਂਦਰ ਗੱਡਾ ਸਟੈਂਡ ਪਾਤੜਾਂ, ਮਾਲਵਾ ਗ੍ਰਾਮੀਣ ਬੈਂਕ ਪਟਿਆਲਾ ਰੋਡ ਪਾਤੜਾਂ, ਸਟੇਟ ਬੈਂਕ ਆਫ ਇੰਡੀਆ ਜਾਖਲ ਰੋਡ ਨੇੜੇ ਅਨਾਜ ਮੰਡੀ ਪਾਤੜਾਂ।
ਸੇਵਾ ਕੇਂਦਰ ਗੁਰੂ ਨਾਨਕ ਲਾਇਬਰੇਰੀ ਐਮ.ਸੀ. ਦਫ਼ਤਰ ਰਾਜਪੁਰਾ, ਸੇਵਾ ਕੇਂਦਰ ਨੇੜੇ ਪੁਰਾਣਾ ਬੱਸ ਸਟੈਂਡ ਰਾਜਪੁਰਾ, ਡਾਕ ਘਰ ਮਾਣਕਪੁਰ, ਡਾਕ ਘਰ ਧਰਮਸ਼ਾਲਾ ਤਰਖਾਣਾ ਬਨੂੜ, ਡਾਕ ਘਰ ਮੁਗਲ ਸਰਾਇ ਸ਼ੰਭੂ, ਡਾਕ ਘਰ ਟਾਊਨ ਰਾਜਪੁਰਾ, ਮਾਲਵਾ ਗ੍ਰਾਮੀਣ ਬੈਂਕ ਪਿੰਡ ਸ਼ੰਭੂ ਕਲਾਂ, ਸਟੇਟ ਬੈਂਕ ਆਫ ਇੰਡੀਆ ਮਾਣਕਪੁਰ, ਸਟੇਟ ਬੈਂਕ ਆਫ ਇੰਡੀਆ ਤਹਿਸੀਲ ਰਾਜਪੁਰਾ, ਸਟੇਟ ਬੈਂਕ ਆਫ ਇੰਡੀਆ ਰਾਜਪੁਰਾ ਐਚ.ਡੀ.ਐਫ.ਸੀ. ਬੈਂਕ ਰਾਜਪੁਰਾ। ਸੇਵਾ ਕੇਂਦਰ ਐਸ.ਡੀ.ਐਮ. ਦਫ਼ਤਰ ਸਮਾਣਾ, ਸੇਵਾ ਕੇਂਦਰ ਮਿਊਂਸੀਪਲ ਕੌਂਸਲ ਦਫ਼ਤਰ ਸਮਾਣਾ, ਡਾਕ ਘਰ ਘੱਗਾ, ਡਾਕ ਘਰ ਗਾਂਧੀ ਗਰਾਊਂਡ ਸਮਾਣਾ, ਸਟੇਟ ਬੈਂਕ ਆਫ ਇੰਡੀਆ ਸਮਾਣਾ, ਪੰਜਾਬ ਨੈਸ਼ਨਲ ਬੈਂਕ ਮਲਕਾਨਾ ਪੱਤੀ, ਪੰਜਾਬ ਐਂਡ ਸਿੰਧ ਬੈਂਕ ਘੱਗਾ। ਡਾਕ ਘਰ ਵਾਰਡ ਨੰ: 2, ਮਕਾਨ ਨੰ: 39, ਖੋਖਰਾ ਮੁਹੱਲਾ ਸਨੌਰ, ਸਟੇਟ ਬੈਕ ਆਫ ਇੰਡੀਆ ਸਨੌਰ ਆਦਿ ਸ਼ਾਮਲ ਹਨ।