ਫਰੀਦਕੋਟ,14 ਫਰਵਰੀ 2019: ਭਾਜਪਾ ਯੁਵਾ ਮੋਰਚਾ ਦੇ ਜਿਲ੍ਹਾ ਪ੍ਰਧਾਨ ਗੋਰਵ ਕੱਕੜ ਦੀ ਅਗਵਾਈ ਵਿੱਚ ਮੈਰਾਥਨ ਦੌੜ ਕਰਵਾਈ ਗਈ। ਇਸ ਦੌੜ ਵਿੱਚ ਸ਼ਹਿਰ ਦੇ ਸੈਂਕੜੇ ਨੌਜਵਾਨਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਹ ਮੈਰਾਥਨ ਦੌੜ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਹੁੰਦੀ ਹੋਈ ਸਰਕਾਰੀ ਕੰਨਿਆ ਸਕੂਲ ਵਿਖੇ ਸਮਾਪਤ ਹੋਈ। ਇਸ ਮੌਕੇ ਤੇ ਗੋਰਵ ਕੱਕੜ ਨੇ ਕਿਹਾ ਇਸ ਮੈਰਾਥਨ ਦੌੜ ਦਾ ਮੁੱਖ ਮਕਸਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੁਆਰਾ ਦੇਸ਼ ਦੀ ਤਰੱਕੀ ਅਤੇ ਭਾਰਤੀ ਜਨਤਾ ਪਾਰਟੀ ਦੀ ਬੇਹਤਰੀ ਲਈ ਕੀਤੇ ਗਏ ਵਿਸ਼ੇਸ਼ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਇਸ ਵਾਰ ਫਿਰ ਨਰਿੰਦਰ ਮੋਦੀ ਪ੍ਰਧਾਨਮੰਤਰੀ ਬਣਨਗੇ। ਇਸ ਮੌਕੇ ਗੁਰਵਿੰਦਰ ਸਿੰਘ ਬਰਾੜ ਜਰਨਲ ਸੈਕਟਰੀ, ਗੁਰਪ੍ਰੀਤ ਸਿੰਘ ਬਰਾੜ ਜਰਨਲ ਸੈਕਟਰੀ, ਸੰਦੀਪ ਚੁਮਾਨ, ਰਾਮ, ਬਿੱਲਾ ਮੰਡ, ਲਕਸ਼ ਕੁਮਾਰ, ਨਿਖਲ ਸਰਮਾਂ,ਰਵੀ ਕੁਮਾਰ , ਦਿਸ਼ਾਂਤ ਸਰਮਾਂ ਆਦਿ ਹਾਜਰ ਸਨ।