ਰਾਜਪੁਰਾ 14 ਫਰਵਰੀ 2019 (ਕੁਲਵੰਤ ਸਿੰਘ ਬੱਬੂ) ਸਿਵਲ ਸਰਜਨ ਪਟਿਆਲ਼ਾ ਡਾ ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸ ਐਮ ਓ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਤੰਦਰੁਸਤ ਪੰਜਾਬ ਸਹਿਤ ਮੁਹਿੰਮ ਤਹਿਤ ਮੈਡੀਕਲ ਕੈਂਪ ਲਗਾਏ ਗਏ ਅਤੇ ਜਾਗਰੂਕਤਾ ਵੈਨ ਰਾਹੀਂ ਲੌਕਾ ਨੂੰ ਸਹਿਤ ਸੰਬੰਧੀ ਜਾਣਕਾਰੀ ਦਿੰਦਿਆਂ ਡਾ ਦਵਿੰਦਰਜੀਤ ਕੋਰ ਨੇ ਕਿਹਾ ਕਿ ਬਲਾਕ ਕਾਲੋਮਾਜਰਾ ਦੇ ਵੱਖ ਵੱਖ ਪਿੰਡਾਂ ਜਿਵੇਂ ਗੰਡਾ ਖੇੜੀ, ਬਡੋਲੀ ਗੁੱਜਰਾਂ ,ਜਖੜਾ , ਢੀਂਡਸਾ, ਗਾਜੀਪੁਰ ਅਤੇ ਨੀਲਪੁਰ ਵਿਖੇ ਲੋਕਾਂ ਸਿਹਤ ਸਹੂਲਤਾਂ ਸੰਬੰਧੀ ਜਾਣਕਾਰੀ ਦਿੱਤੀ ਗਈ । ਇਸ ਤੋਂ ਇਲਾਵਾ ਗੰਡਾ ਖੇੜੀ ,ਬਢੋਲੀ ਗੁੱਜਰਾਂ ਅਤੇ ਨੀਲਪੁਰ ਵਿਖੇ ਮੈਡੀਕਲ ਕੈਂਪ ਵੀ ਲਗਾਏ ਗਏ ਜਿਸ ਵਿੱਚ ਨੋ ਸੋ ਵੀਹ ਮਰੀਜ਼ਾਂ ਦੇ ਫ੍ਰੀ ਲੈਬ ਟੈਸਟ ਅਤੇ ਦਵਾਈਆਂ ਦਿੱਤੀਆਂ ਗਈਆਂ ਅੱਖਾਂ ਦੀ ਜਾਂਚ ਕੀਤੀ ਗਈ । ਡਾ ਮੋਹਿੰਦਰ ਸਿੰਘ , ਡਾ ਪਵਨਦੀਪ ਕੌਰ, ਐਮ ਐਲ, ਟੀ ਬਜੇਸ ਕੁਮਾਰ, ਹਿਤੇਸ ਫਾਰਮਾਸਿਸਟ ,ਐਸ ਆਈ ਅਮਰਰਜਿਤ ਸਿੰਘ , ਕਿਰਨਜੀਤ ਕੌਰ , ਰੁਿਪੰਦਰ ਕੌਰ ਏ ਐਨ ਐਮ ,ਨਰਿੰਦਰ ਸਿੰਘ ਮੇਲ ਵਰਕਰ ਨੇ ਹਿੱਸਾ ਲਿਆ । ਐਮ ਸੀ ਐਚ ਦੀਆ ਸੇਵਾਵਾਂ ਵੀ ਦਿੱਤੀਆਂ ਗਈਆਂ । ਇਸ ਮੋਕੇ ਬੀ ਈ ਈ ਦਲਜੀਤ ਕੌਰ ਨੇ ਸਾਰੇ ਲੋਕਾਂ ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀ ਸਿਹਤ ਸਕੀਮਾਂ ਬਾਰੇ ਅਤੇ ਸਵਾਈਨ ਫਲੂ ਬਾਰੇ ਜਾਣਕਾਰੀ ਦਿੱਤੀ ਗਈ ।ਇਸ ਸਮੇਂ ਸਰਪੰਚ ਪਰਵਿੰਦਰ ਕੌਰ , ਸ੍ਰ ਛਿੰਦਾ ਸਿੰਘ ,ਜੀਵਨ ਸਿੰਘ ,ਗੁਰਦੀਪ ਕੌਰ ਸਰਪੰਚ ਗੁਰਨਾਮ ਸਿੰਘ ਵੱਲੋਂ ਪੂਰਾ ਸਹਿਜੋਗ ਦਿੱਤਾ ਗਿਆ ।ਸਿਵਲ ਸਰਜਨ ਡਾ ਮਨਜੀਤ ਸਿੰਘ ਅਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਵੱਲੌ ਮੈਡੀਕਲ ਕੈਂਪ ਦੀ ਚੈਕਿਇੰਗ ਕੀਤੀ ਗਈ।