ਗੁਰਦਾਸਪੁਰ, 16 ਫਰਵਰੀ 2019 – ਅੱਤਵਾਦਿਆਂ ਵੱਲੋਂ ਸੋਚੀ ਸਮਝੀ ਸਾਜਿਸ਼ ਤਹਿਤ ਕੀਤੇ ਘਾਤਕ ਹਮਲੇ ਸ਼੍ਰੀਨਗਰ ਪੁਲਵਾਮਾ ਵਿਖੇ ਸ਼ਹੀਦ ਹੋਏ 44 ਜਵਾਨਾਂ ਤੇ 22 ਜਖ਼ਮਿਆਂ ਦੇ ਸੰਬੰਧ ਵਿਚ ਆਲ ਇੰਡੀਆ ਖੱਤਰੀ ਸਭਾ ਦੇ 254 ਯੂਨਿਟਾਂ ਵੱਲੋਂ ਸ਼ਹੀਦ ਹੋਏ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਧਾਰਨ ਕਰਕੇ ਉਨ•ਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਇਸ ਮੌਕੇ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਅੱਤਵਾਦੀ ਇਕੋ ਭਾਸ਼ਾ ਸਮਝਦੇ ਹਨ ਤੇ ਅੱਤਵਾਦ ਨੂੰ ਖਤਮ ਕਰਨ ਲਈ ਇਨ•ਾਂ ਨੂੰ ਦੇਖਦੇ ਹੀ ਗੋਲੀ ਮਾਰ ਦੇਣੀ ਚਾਹੀਦੀ ਹੈ। ਆਲ ਇੰਡੀਆ ਦੇ ਪ੍ਰਧਾਨ ਨਰੇਸ਼ ਸਹਿਗਲ ਨੇ ਅੱਗੇ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੌਦੀ ਨੂੰ ਸਖ਼ਤ ਕਦਮ ਚੁਕਣੇ ਚਾਹੀਦੇ ਹਨ ਅੱਤਵਾਦੀਆਂ ਵੱਲੋਂ ਕੀਤਾ ਇਹ ਬਹੁਤ ਵੱਡਾ ਹਮਲਾ ਹੈ ਪਰ ਹੁਣ ਸੋਚਣ ਦੀ ਲੋੜ ਨਹੀਂ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਉਨ•ਾਂ ਇਹ ਵੀ ਕਿਹਾ ਕਿ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ 25-25 ਲੱਖ ਦੀ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਜਖ਼ਮੀਆਂ ਦੇ ਸਾਰੇ ਇਲਾਜ ਮੁਫਤ ਦੇ ਨਾਲ ਨਾਲ ਗੰਭੀਰ ਜਖ਼ਮੀਆਂ ਨੂੰ 5-5 ਲੱਖ ਦੀ ਮਾਲੀ ਸਹਾਇਤਾ ਦਿੱਤਾ ਜਾਵੇ। ਇਸ ਸ਼ਕ ਸਭਾ ਵਿਚ ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਤੋਂ ਇਲਾਵਾ ਡਾ.ਬੀ.ਕੇ.ਕਪੂਰ, ਪ੍ਰਦੀਪ ਚੋਪੜਾ ਦੀਪਾ, ਅਸ਼ੋਕ ਕੁਮਾਰ ਦਿਉੜਾ, ਸੁਖਦੇਵ ਵਿਜ ਢੋਡਾ, ਚੇਤਨ ਸਹਿਗਲ, ਸੰਦੀਪ ਚੋਪੜਾ, ਸ਼ਸ਼ੀ ਚੋਪੜਾ ਅਤੇ ਹੋਰ ਬਹੁਤ ਸਾਰੇ ਖੱਤਰੀ ਸਭਾ ਆਗੂ ਮੌਜੂਦ ਸਨ।