ਫਰੀਦਕੋਟ, 17 ਫਰਵਰੀ 2019: ਉੱਦਮ ਇਨਸਾਨੀਅਤ ਸੇਵਾ ਸੁਸਾਇਟੀ ਰਜਿ. ਪੰਜਾਬ ਫਰੀਦਕੋਟ ਵੱਲੋਂ ਮਨਜੀਤ ਇੰਦਰਪੁਰਾ (ਡੋਗਰ ਵਸਤੀ) ਸਰਕਾਰੀ ਪਾ੍ਇਮਰੀ ਸਕੂਲ ਦੇ ਬੱਚਿਆਂ ਨੂੰ ਵਰਦੀਆਂ ,ਬੂਟ, ਜੁਰਾਬਾਂ, ਰਜਿਸਟਰ , ਪੈੱਨਸਿਲਾਂ ਦੀਆਂ ਡੱਬੀਆਂ ਅਤੇ ਪੇਪਰ ਬੋਰਡ ਲੋੜਵੰਦ ਬੱਚਿਆਂ ਨੂੰ ਦਿੱਤੇ ਗਏ । ਚਾਇਲਡ ਹੈੱਲਪ 1098 ਦੇ ਸੋਨੀਆ ਸੇਠੀ ਵੱਲੋਂ ਸੁਸਾਇਟੀ ਦੇ ਪ੍ਰਧਾਨ ਹੈਪੀ ਸਰਾਂ ਨੂੰ ਬੁਲਾ ਕੇ ਇਹ ਬੱਚਿਆਂ ਦੀ ਹਾਲਤ ਨੂੰ ਦੱਸਦੇ ਹੋਏ ਦਿਖਾਇਆ ਗਿਆ ਕਿ ਬੱਚੇ ਇੰਨੀ ਠੰਡ ਵਿੱਚ ਚੱਪਲਾਂ ਤੇ ਬਿਨਾਂ ਵਰਦੀਆਂ ਤੋਂ ਆ ਰਹੇ ਹਨ ਤੇ ਕਾਪੀਆਂ ਪੈੱਨ ਨਾ ਹੋਣ ਕਰਕੇ ਸਕੂਲ ਵੀ ਨਹੀਂ ਆ ਰਹੇ ਤਾਂ ਹੈਪੀ ਸਰਾਂ ਨੇ ਅਗਲੇ ਹੀ ਦਿਨ ਬੱਚਿਆਂ ਕੋਲ ਪਹੁੰਚ ਕੀਤੀ ਤੇ ਇਹ ਸਾਰੀਆਂ ਲੋੜਾਂ ਨੂੰ ਪੂਰਾ ਕੀਤਾ ਅਤੇ ਸਕੂਲ ਦੀਆਂ ਅਲੱਗ ਅਲੱਗ ਕਲਾਸਾਂ ਵਿੱਚ ਜਾ ਕੇ ਸਿੱਖੀ ਇਤਿਹਾਸ ਬਾਰੇ ਤੇ ਮਾਂ ਬੋਲੀ ਪੰਜਾਬੀ ਬਾਰੇ ਕੁੱਝ ਸਵਾਲ ਪੁੱਛ ਕੇ ਬੱਚਿਆਂ ਨੂੰ ਗਿਫ਼ਟ ਦਿੱਤੇ ਤੇ ਬੱਚਿਆਂ ਨੂੰ ਸਿੱਖੀ ਇਤਿਹਾਸ ਨੂੰ ਯਾਦ ਰੱਖਣ ਅਤੇ ਮਾਂ ਬੋਲੀ ਪੰਜਾਬੀ ਨੂੰ ਸਦਾ ਪੜਣ ਤੇ ਪਹਿਲੇ ਨੰਬਰ ਤੇ ਪੰਜਾਬੀ ਬੋਲਣ ਬਾਰੇ ਦੱਸਿਆ ਗਿਆ ਤੇ ਚਾਇਲਡ ਹੈੱਲਪ ਟੀਮ ਵੱਲੋਂ ਬੱਚਿਆਂ ਨੂੰ ਸੁਰੱਖਿਆ ਪ੍ਤੀ ਜਾਗਰੂਕ ਕੀਤਾ ਗਿਆ | ਹੈਪੀ ਸਰਾਂ ਨੇ ਆਉਂਦੇ ਕੁੱਝ ਸਮੇਂ ਤੱਕ ਸਿੱਖੀ ਇਤਿਹਾਸ ਤੇ ਮਾਂ ਬੋਲੀ ਪੰਜਾਬੀ ਦੇ ਵਿਸ਼ੇ ਤੇ ਸਕੂਲ ਵਿੱਚ ਪੋ੍ਗਰਾਮ ਰੱਖ ਕੇ ਬੱਚਿਆਂ ਨੂੰ ਜਾਗਰੂਕ ਕਰਕੇ ਇਸ ਸੰਬੰਧੀ ਸਵਾਲ ਪੁੱਛ ਕੇ ਗਿਫ਼ਟ ਦਿੱਤੇ ਜਾਣ ਬਾਰੇ ਕਿਹਾ। ਬੱਚਿਆਂ ਅਤੇ ਸਕੂਲ ਸਟਾਫ਼ ਵੱਲੋਂ ਵਧੀਆ ਹੁੰਗਾਰਾ ਦਿੱਤਾ ਗਿਆ । ਇਸ ਮੌਕੇ ਹੈਪੀ ਸਰਾਂ ਦੇ ਨਾਲ ਰਣਧੀਰ ਬਰਾੜ ,ਹਰਿੰਦਰ ਸਿੰਘ , ਅਲਕਿੰਦਰ ਸਿੰਘ, ਰਵਿੰਦਰ ਸਿੰਘ ,ਪੂਜਾ, ਗਿਆਨ ਚੰਦ ,ਪਰਵਿੰਦਰ ਕੌਰ ਚਾਇਲਡ ਹੈੱਲਪ ਫਰੀਦਕੋਟ ਟੀਮ,ਅਤੇ ਹੈੱਡ ਮਾਸਟਰ ਬਲਬੀਰ ਸਿੰਘ, ਮਾਸਟਰ ਗੁਰਪੀ੍ਤ ਸਿੰਘ, ਮੈਡਮ ਮਹਿੰਦਰ ਪਾਲ ਕੌਰ ,ਮੈਡਮ ਭਾਰਤੀ ,ਮਾਸਟਰ ਤੇਜਿੰਦਰ ਸਿੰਘ ਆਦਿ ਸਕੂਲ ਸਟਾਫ਼ ਵੀ ਮੋਜੂਦ ਸੀ |