ਚੰਡੀਗੜ੍ਹ, 20 ਫਰਵਰੀ 2019 - ਪੰਜਾਬ ਐਡ.ਯੂ.ਟੀ.ਮੁਲਾਜਮ ਅਤੇ ਪੈਨਸਰਾ ਵੱਲੋ ਮੱਖਣ ਸਿੰਘ ਉਡਤ, ਬਿੱਕਰ ਸਿੰਘ ਮਾਖਾ,ਸੱਤਪਾਲ ਸਿੰਘ ਭੈਣੀ, ਰਾਜ ਕੁਮਾਰ ਮਾਨਸਾ ਅਤੇ ਲੱਖਾ ਸਿੰਘ ਫਫੜੇ ਦੀ ਪ੍ਰਧਾਨਗੀ ਹੇਠ ਜਿਲਾ ਹੈਡ ਕੁਆਟਰ ਤੇ ਰੈਲੀ ਕਰਕੇ ਪੰਜਾਬ ਸਰਕਾਰ ਦਾ ਮੁਲਾਜਮ ਵਿਰੋਧੀ ਬਜਟ ਸਾੜਿਆ ਗਿਆ। ਜਿਕਰਯੌਗ ਹੈ ਕਿ ਪੰਜਾਬ ਸਰਕਾਰ ਨੇ ਮਿਤੀ 18/02/2019 ਨੂੰ ਆਪਣਾ ਬਜਟ ਪੇਸ ਕੀਤਾ ਗਿਆ।ਇਸ ਬਜਟ ਵਿੱਚ ਮੁਲਾਜਮ ਦੀਆ ਚਾਰ ਡੀ.ਏ ਦੀਆ ਕਿਸਤਾ ਦੇਣ ਦਾ ਜਿਕਰ ਨਹੀ ਕੀਤਾ ਗਿਆ ਅਤੇ ਨਾ ਹੀ ਛੇਵੇ ਪੇਅ ਕਮਿਸਨ ਦੇਣ ਬਾਰੇ ਵੀ ਕੋਈ ਜਿਕਰ ਨਹੀ ਕੀਤਾ।ਸਰਕਾਰ ਨੇ ਕੱਚੇ ਮੁਲਾਜਮਾ ਨੂੰ ਪੱਕਾ ਕਰਨ ਬਾਰੇ ਕੋਈ ਤਜਵੀਜ ਨਹੀ ਰੱਖੀ। ਮੁਲਾਜਮਾ ਨੂੰ ਉਮੀਦ ਸੀ ਕਿ ਜੋ 200/- ਪ੍ਰਤੀ ਮਹੀਨਾ ਜਜੀਆ ਟੈਕਸ ਲਾਇਆ ਗਿਆ ਸੀ ਉਸਨੂੰ ਵਾਪਿਸ ਨਹੀ ਲਿਆ ਗਿਆ।
ਜਿਸ ਕਰਕੇ ਸਮੁੱਚੇ ਮੁਲਾਜਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਮੰਗ ਕੀਤੀ ਜਾਦੀ ਹੇੈ ਕਿ ਡੀ.ਏ ਦੀਆ ਚਾਰ ਕਿਸਤਾ ਜਾਰੀ ਕੀਤੀਆ ਜਾਣ। ਪੇਅ ਕਮਿਸਨ ਦੀ ਰਿਪੋਰਟ ਲਾਗੂ ਕੀਤੀ ਜਾਵੇ।ਪਿਛਲੇ 22 ਮਹੀਨੀਆ ਦਾ ਡੀ.ਏ ਦਾ ਬਕਾਇਆ ਦਿੱਤਾ ਜਾਵੇ।ਸਾਰੇ ਕੱਚੇ ਮੁਲਾਜਮ ਪੱਕੇ ਕੀਤੇ ਜਾਣ। ਪੁਰਾਣੀ ਪੈਨਸਨ ਸਕੀਮ ਬਹਾਲ ਕੀਤੀ ਜਾਵੇ।ਸਾਰੇ ਵਿਭਾਗਾ ਵਿੱਚ ਰੈਗੂਲਰ ਭਰਤੀ ਕੀਤੀ ਜਾਵੇ।ਮਾਨਯੋਗ ਹਾਈ ਕੋਰਟ ਦਾ ਫੇੈਸਲਾ ਜੋ ਕਿ ਮੁਢਲੀ ਤਨਖਾਹ ਦੇਣ ਦਾ ਨੋਟੀਫਿਕੇਸਨ ਰੱਦ ਕਰਦਾ ਹੈ ਉਸਨੂੰ ਲਾਗੂ ਕੀਤਾ ਜਾਵੇ ਅਤੇ ਮਾਨਯੌਗ ਸੁਪਰੀਮ ਕੋਰਟ ਦਾ ਫੇੈਸਲਾ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦਿੱਤੀ ਜਾਵੇ। ਜੱਥੇਬੰਦੀਆ ਖਜਾਨਾ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਦੀਆ ਮੁਲਾਜਮ ਵਿਰੋਧੀ+ ਨੀਤੀਆ ਦਾ ਵਿਰੋਧ ਕਰਦੇ ਹੋਏ ਨਾਅਰੇਬਾਜੀ ਕੀਤੀ।