ਫਰੀਦਕੋਟ, 20 ਫਰਵਰੀ 2019( ਪਰਵਿੰਦਰ ਸਿੰਘ ਕੰਧਾਰੀ ): ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਫਰੀਦਕੋਟ ਦੀ ਬਲਬੀਰ ਬਸਤੀ ਵਿਚ ਸਥਿਤ ਸ਼੍ਰੀ ਰਵਿਦਾਸ ਮੰਦਿਰ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਇੱਕ ਸਤਿਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ।
ਇਸ ਸਤਿਸੰਗ ਸਮਾਗਮ ਦੌਰਾਨ ਸਰਵ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਦੁਰਗਾ ਭਾਰਤੀ ਜੀ ਨੇ ਆਪਣੇ ਵਿਚਾਰਾਂ ਅੰਦਰ ਕਿਹਾ ਕਿ ਭਾਰਤ ਵਿੱਚ ਬਹੁਤ ਸਾਰੇ ਮਹਾਪੁਰਸ਼ਾਂ ਨੇ ਅਵਤਾਰ ਲਿਆ ਅਤੇ ਉਨ੍ਹਾਂ ਦਾ ਜੀਵਨ ਸਾਨੂੰ ਬਹੁਤ ਕੁੱਝ ਸਿਖਾ ਗਿਆ । ਅੱਜ ਵੀ ਅਸੀ ਉਨ੍ਹਾਂ ਦੇ ਜੀਵਨ ਚਰਿੱਤਰ ਤੋਂ ਪ੍ਰੇਰਨਾ ਪ੍ਰਾਪਤ ਕਰਦੇ ਹਨ । ਸਾਧਵੀ ਜੀ ਨੇ ਕਿਹਾ ਕਿ ਜਿੰਨੇ ਵੀ ਮਹਾਪੁਰਸ਼ਾਂ ਨੇ ਇਸ ਧਰਤੀ ਤੇ ਅਵਤਾਰ ਧਾਰਣ ਕੀਤਾ ਉਨ੍ਹਾਂ ਦੀ ਆਪਣੀ ਆਪਣੀ ਵਿਸ਼ੇਸ਼ਤਾ ਰਹੀ । ਲੇਕਿਨ ਇਹਨਾਂ ਅਵਤਾਰੀ ਪੁਰਸ਼ਾਂ ਵਿੱਚੋਂ ਸ਼੍ਰੀ ਗੁਰੂ ਰਵਿਦਾਸ ਜੀ ਸਭ ਤੋਂ ਵੱਖ ਆਪਣਾ ਸ਼ਖਸੀਅਤ ਲੈ ਕੇ ਸਿੱਧ ਹੋਏ । ਅੱਜ ਇਨ੍ਹੇ ਸਾਲ ਹੋ ਗਏ ਉਨ੍ਹਾਂ ਨੂੰ ਆਪਣੀ ਲੀਲਾ ਸਮਾਪਤ ਕੀਤੇ , ਲੇਕਿਨ ਅੱਜ ਵੀ ਮਨੁੱਖ ਉਨ੍ਹਾਂ ਦੇ ਸਿਧਾਂਤਾਂ, ਉਨ੍ਹਾਂ ਦੀ ਬਾਣੀ ਦੇ ਅੱਗੇ ਨਤਮਸਤਕ ਹੁੰਦਾ ਹੈ । ਸਾਧਵੀ ਜੀ ਨੇ ਕਿਹਾ ਕਿ ਮਹਾਂਪੁਰਖ ਤਾਂ ਸੱਚ ਦਾ ਸੁਨੇਹਾ ਲੈ ਕੇ ਆਉਂਦੇ ਹਨ , ਪਰ ਬਹੁਤ ਘੱਟ ਲੋਕ ਉਸ ਸੱਚ ਨੂੰ ਜਾਣ ਪਾਉਂਦੇ ਹਨ। ਕਿਉਂਕਿ ਮਹਾਪੁਰਖਾਂ ਦੀ ਬਾਣੀ , ਉਨ੍ਹਾਂ ਦੀ ਲੀਲਾਵਾਂ ਉਨ੍ਹਾਂ ਦੇ ਕਰਮ ਨੂੰ ਮਨ, ਬੁੱਧੀ ਨਾਲ ਨਹੀਂ ਸੱਮਝਿਆ ਜਾ ਸਕਦਾ ਹੈ । ਜਿਵੇਂ ਰਾਵਣ ਨੇ ਬੁੱਧੀ ਦਾ ਪ੍ਰਯੋਗ ਕੀਤਾ ਤਾਂ ਪ੍ਰਭੂ ਸ਼੍ਰੀ ਰਾਮ ਨੂੰ ਜਾਣ ਨਹੀਂ ਸਕਿਆ । ਇਸੇ ਪ੍ਰਕਾਰ ਉਨ੍ਹਾਂ ਨੂੰ ਸੱਮਝਣ ਲਈ ਅੱਜ ਹਰ ਇੱਕ ਮਨੁੱਖ ਨੂੰ ਗਿਆਨ ਦੇ ਨੇਤਰ ਦੀ ਜਰੂਰਤ ਹੈ । ਜਿਸ ਤਰਾਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਸੰਤ ਮੀਰਾ ਬਾਈ, ਰਾਣੀ ਝਾਲਾ ਬਾਈ, ਬੀਬੀ ਭਾਨੁਮਤੀ ਆਦਿ ਨੂੰ ਪ੍ਰਦਾਨ ਕੀਤਾ । ਸਾਧਵੀ ਜੀ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਅਸੀ ਮਹਾਪੁਰਖਾਂ ਦੀਆਂ ਸਿਖਿਆਂਵਾਂ ਅਤੇ ਉਨ੍ਹਾਂ ਦੇ ਸਿੱਧਾਤਾਂ ਨੂੰ ਜਾਣ ਪਾਉਂਦੇ ਹਾਂ। ਅੰਤ ਵਿੱਚ ਸਾਧਵੀ ਭੈਣਾਂ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਭਜਨਾਂ , ਸ਼ਬਦਾਂ ਦਾ ਗਾਇਨ ਕੀਤਾ ।