ਐੱਸ.ਏ.ਐੱਸ. ਨਗਰ 22 ਫਰਵਰੀ 2019 : ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾ ਰਹੇ 16 ਅਧਿਆਪਕਾਂ ਨੂੰ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਮੁੱਖ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਕਾਨਫਰੰਸ ਹਾਲ ਵਿਖੇ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ| ਇਸ ਮੌਕੇ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਇੰਦਰਜੀਤ ਸਿੰਘ ਵੀ ਉਚੇਚੇ ਤੌਰ ਤੇ ਹਾਜ਼ਰ ਰਹੇ|
ਇਹਨਾਂ ਪ੍ਰਾਇਮਰੀ ਅਧਿਆਪਕਾਂ ਵਿੱਚ ਸੰਗਰੂਰ ਤੋਂ ਜਸਵੰਤ ਸਿੰਘ ਸਪਸ ਕੜਿਆਲ ਤੇ ਭੁਪਿੰਦਰ ਸਿੰਘ ਸਪਸ ਬੱਲੋ ਪੱਤੀ ਚੀਮਾ, ਬਠਿੰਡਾ ਤੋਂ ਕਸ਼ਮੀਰ ਸਿੰਘ ਸਪਸ ਬੁਰਜ ਸੇਮਾ, ਪਠਾਨਕੋਟ ਤੋਂ ਸੁਨੀਤਾ ਦੇਵੀ ਹੈੱਡ ਟੀਚਰ ਸਪਸ ਮੱਟੀ ਤੇ ਬਬੀਤਾ ਸ਼ਰਮਾ ਹੈੱਡ ਟੀਚਰ ਸਪਸ ਨਵਾਂ ਗੁਗਰਾਂ, ਸਭਸ ਨਗਰ ਤੋਂ ਇੰਦਰਜੀਤ ਕੌਰ ਹੈੱਡ ਟੀਚਰ ਸਪਸ ਸੁੱਧਾ ਮਾਜਰਾ ਤੇ ਨੀਤੂ ਪੁਰੀ ਸਪਸ ਕਾਠਗੜ੍ਹ, ਬਰਨਾਲਾ ਤੋਂ ਹਿਮਾਨੀ ਸ਼ਰਮਾ ਸਪਸ ਮਹਿਲ ਕਲਾਂ, ਫਾਜ਼ਿਲਕਾ ਤੋਂ ਮਮਤਾ ਸਚਦੇਵਾ ਸਪਸ ਢਾਣੀ ਅਮਰਪੁਰਾ, ਗੁਰਦਾਸਪੁਰ ਤੋਂ ਕਮਲ ਕੁਮਾਰ ਸਪਸ ਤਲਵੰਡੀ, ਅੰਮ੍ਰਿਤਸਰ ਤੋਂ ਭੁਪਿੰਦਰ ਕੌਰ ਹੈੱਡ ਟੀਚਰ ਸਪਸ ਭੋਏਵਾਲ ਤੇ ਅਰਜਿੰਦਰ ਸਿੰਘ ਸਪਸ ਨਿੱਜਰਪੁਰਾ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਚੰਚਲ ਸਪਸ ਲੇਬਰ ਕਲੋਨੀ ਮੰਡੀ ਗੋਬਿੰਦਗੜ੍ਹ ਤੇ ਜੀਵਨ ਦੇਵੀ ਹੈੱਡ ਟੀਚਰ ਸਪਸ ਫਤਿਹਪੁਰ ਜੱਟਾਂ ਸ਼ਾਮਿਲ ਹਨ|
ਇਸ ਮੌਕੇ ਸਕੱਤਰ ਸਕੂਲ ਸਿੱਖਿਆ ਨੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਜਿਹੜੇ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਵਿਭਾਗ ਦਾ ਮਾਣ ਵਧਾ ਰਹੇ ਹਨ ਅਤੇ ਸਕੂਲਾਂ ਵਿੱਚ ਗੁਣਾਤਮਿਕ ਤੇ ਗਿਣਾਤਮਿਕ ਵਿਕਾਸ ਕਰ ਰਹੇ ਹਨ ਵਿਭਾਗ ਉਹਨਾਂ ਨੂੰ ਸਨਮਾਨਿਤ ਕਰ ਰਿਹਾ ਹੈ| ਇਸ ਨਾਲ ਅਧਿਆਪਕਾਂ ਦਾ ਮਨੋਬਲ ਵਧਦਾ ਹੈ ਅਤੇ ਹੋਰ ਅਧਿਆਪਕ ਵੀ ਪ੍ਰੇਰਿਤ ਹੁੰਦੇ ਹਨ|
ਇਸ ਮੌਕੇ ਸਨਮਾਨਿਤ ਅਧਿਆਪਕਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਦੇਖ ਰਹੇ ਹਨ ਕਿ ਸਿੱਖਿਆ ਵਿਭਾਗ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ ਵਿੱਚ ਅਧਿਆਪਕਾਂ ਨੂੰ ਵੱਡੀ ਗਿਣਤੀ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ ਇਹ ਕਾਬਿਲ-ਏ-ਤਾਰੀਫ ਹੈ| ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸੇਵਾ ਮੁਕਤ ਹੋ ਰਹੇ ਅਧਿਆਪਕਾਂ ਨੂੰ ਵੀ ਮੁੱਖ ਦਫ਼ਤਰ ਵਿਖੇ ਬੁਲਾ ਕੇ ਸਨਮਾਨਿਤ ਕੀਤਾ ਗਿਆ| ਇਸ ਨਾਲ ਅਧਿਆਪਕਾਂ ਦੇ ਪਰਿਵਾਰਾਂ ਨੂੰ ਵੀ ਮਾਣ ਮਹਿਸੂਸ ਹੋਇਆ ਹੈ|
ਇਸ ਮੌਕੇ ਸਨਮਾਨਿਤ ਅਧਿਆਪਕਾਂ ਤੋਂ ਇਲਾਵਾ ਸਹਾਇਕ ਡਾਇਰੈਕਟਰ ਟਰੇਨਿੰਗਾਂ ਜਰਨੈਲ ਸਿੰਘ ਕਾਲੇਕੇ ਤੇ ਸਿੱਖਿਆ ਵਿਭਾਗ ਦੇ ਹੋਰ ਆਹਲਾ ਅਧਿਕਾਰੀ ਵੀ ਹਾਜ਼ਰ ਸਨ|