← ਪਿਛੇ ਪਰਤੋ
ਚੰਡੀਗੜ੍ਹ, 22 ਫਰਵਰੀ 2019 - ਮੋਬਾਈਲ ਵਿੰਗ ਚੰਡੀਗੜ੍ਹ ਦੀ ਟੀਮ ਨੇ ਸ਼ਰਾਬ ਦੀਆਂ ਕੁੱਲ 980 ਬੋਤਲਾਂ (ਰੋਇਲ ਆਰਮਜ਼, ਰਾਇਲ ਸਟੈਗ ਅਤੇ ਇੰਪੀਰੀਅਲ ਬਲੂ ਆਈਐਮਐਫਐਲ ਦੀਆਂ 60 ) ਅਤੇ 999 ਬ੍ਰਾਂਡ 65 ਡਿਗਰੀ ਦੀਆਂ 920 ਬੋਤਲਾਂ ਜ਼ਬਤ ਕੀਤੀਆਂ। ਪੁਲਿਸ ਟੀਮ ਨੇ ਚੰਡੀਗੜ ਵਿਚ ਸਵੇਰੇ ਫੇਜ਼ 11 ਮੋਹਾਲੀ ਦੇ ਨਜ਼ਦੀਕ ਟਰੱਕ ਨੂੰ ਕਾਬੂ ਕੀਤਾ । ਟਰੱਕ ਅਤੇ ਗੈਰਕਾਨੂੰਨੀ ਸ਼ਰਾਬ ਨੂੰ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 61 (1) ਅਧੀਨ ਐਫ.ਆਈ.ਆਰ. ਦਰਜ ਕਰਨ ਲਈ ਫੇਜ਼ 11, ਮੁਹਾਲੀ ਨੂੰ ਸੌਂਪ ਦਿੱਤਾ ਗਿਆ ਹੈ।
Total Responses : 267