← ਪਿਛੇ ਪਰਤੋ
ਚੋਧਰੀ ਮਨਸੂਰ ਘਨੋਕੇ ਕਾਦੀਆਂ, 22 ਫ਼ਰਵਰੀ 2019 : ਭਾਰਤੀ ਮੂਲ ਦੇ ਜਰਮਨ ਨਾਗਰਿਕ ਕਲੀਮ ਖ਼ਾਂ ਜੋਕਿ ਜਰਮਨੀ ਦੇ ਮਸ਼ਹੂਰ ਟੈਕਸਟਾਈਲ ਕਾਰੋਬਾਰੀ ਹਨ ਕਾਦੀਆਂ ਪਹੁੰਚ ਗਏ ਹਨ ਕਲੀਮ ਖ਼ਾਂ ਨੇ 3 ਦਹਾਕੇ ਪਹਿਲਾਂ ਜਰਮਨੀ ਜਾਕੇ ਸਖ਼ਤ ਮਿਹਨਤ ਕੀਤੀ ਅਤੇ ਛੋਟੇ ਪਧੱਰ ਤੋਂ ਆਪਣਾ ਟੈਕਸਟਾਈਲ ਦਾ ਕਾਰੋਬਾਰ ਜਰਮਨੀ ਦੇ ਸ਼ਹਿਰ ਬਰੈਡਨ ਚ ਸ਼ੁਰੂ ਕੀਤਾ ਉਨ੍ਹਾਂ ਕਾਦੀਆਂ ਪਹੁੰਚਣ ਤੇ ਦਸਿਆ ਕਿ ਜਰਮਨੀ ਚ ਇਕ ਬਹੁਤ ਵਡੀ ਤਾਦਾਦ ਭਾਰਤੀਆਂ ਦੀ ਰਹਿੰਦੀ ਹੈ ਉਥੇ ਪਾਕਿਸਤਾਨ ਦੀ ਕਮਯੁਨਿਟੀ ਵੀ ਰਹਿੰਦੀ ਹੈ ਪਰ ਭਾਰਤੀ ਨੇ ਸਖ਼ਤ ਮਿਹਨਤ ਦੇ ਸਦਕਾ ਆਪਣੀ ਵੱਖਰੀ ਛਾਪ ਛਡੀ ਹੈ ਜਿਸਦੇ ਕਾਰਨ ਉਥੇ ਦੇ ਜਰਮਨ ਲੋਕ ਭਾਰਤੀਆਂ ਨੂੰ ਕਾਫ਼ੀ ਪਸੰਦ ਕਰਦੇ ਹਨ ਉਨ੍ਹਾਂ ਦਸਿਆ ਕਿ ਇਸ ਸਮੇਂ ਉਨ੍ਹਾਂ ਦੇ ਜਰਮਨੀ ਚ 4 ਨਾਮੀਗਰਾਮੀ ਸਟੋਰ ਹਨ ਜਿਥੇ ਵਡੀ ਤਾਦਾਦ ਚ ਜਰਮਨ ਨਾਗਰਿਕ ਆਕੇ ਖ਼ਰੀਦਦਾਰੀ ਕਰਦੇ ਹਨ ਉਨ੍ਹਾਂ ਦਸਿਆ ਕਿ ਉਹ ਚਾਹੁੰਦੇ ਹਨ ਕਿ ਕਾਦੀਆਂ ਲਈ ਵੀ ਕੁਝ ਕਰਨ ਕਲੀਮ ਖ਼ਾਂ ਨੇ ਦਸਿਆ ਕਿ ਭਾਰਤ ਦੇ ਲੋਕਾਂ ਦੀ ਇਮਾਨਦਾਰੀ ਅਤੇ ਮਿਹਨਤੀ ਹੋਣ ਕਾਰਨ ਉਧਰ ਦੀ ਸਰਕਾਰ ਚ ਵੀ ਸਾਡੀ ਇਕ ਚੰਗੀ ਛਾਪ ਬਣੀ ਹੋਈ ਹੈ ਉਥੇ ਦੇ ਪਾਕਿਸਤਾਨੀ ਮੂਲ ਦੇ ਲੋਕਾਂ ਦਾ ਉਹ ਮੁਕਾਮ ਨਹੀਂ ਹੈ ਜੋ ਮੁਕਾਮ ਭਾਰਤੀਆਂ ਨੂੰ ਮਿਲਿਆ ਹੋਇਆ ਹੈ ਉਨ੍ਹਾਂ ਕਿਹਾ ਐਨ ਆਰ ਆਈ ਚਾਹੁੰਦੇ ਹਨ ਕਿ ਉਹ ਪੰਜਾਬ ਚ ਨਿਵੇਸ਼ ਕਰਨ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਐਨ ਆਰ ਆਈਜ਼ ਨੂੰ ਵਿਸ਼ੇਸ਼ ਪੈਕੇਜ ਦੇਵੇਉਨ੍ਹਾਂ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਨਾਲ ਗਲਬਾਤ ਕਰਕੇ ਇਥੋਂ ਜਰਨਮੀ, ਫ੍ਰਾਂਸ, ਬੈਲਜੀਅਮ ਸਮੇਤ ਯੂਰੋਪ ਨੂੰ ਜਾਣ ਵਾਲੀ ਫ਼ਲਾਇਟਾਂ ਸ਼ੁਰੂ ਕਰਵਾਏ
Total Responses : 258