ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 13 ਮਾਰਚ - ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ (ਮਹਿਤਾ)ਦੇ ਸਥਾਨਿਕ ਗੁਰੂ ਨਾਨਕ ਆਡੋਟੋਰੀਅਮ ਵਿਖੇ ਜਨਲਰ ਇਜਲਾਸ ਵਿੱਚ ਵਿਸੇਸ ਤੌਰ ਤੇ ਪੁੱਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸੰਤ ਜਰਨੈਲ ਸਿੰਘ ਭਿਡਰਾਂਵਾਲਿਆ ਦੇ ਸਪੱਤਰ ਬਾਬਾ ਈਸ਼ਰ ਸਿੰਘ,
ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ,ਗਿਆਨੀ ਗੁਰਇਕਬਾਲ ਸਿੰਘ, ਜਿਲਾ ਅਕਾਲੀ ਜਥਾ ਅੰਮ੍ਰਿਤਸਰ ਦੇ ਪਧਾਨ ਗੁਰਪ੍ਰਤਾਪ ਸਿੰਘ ਟਿੱਕਾ, ਫੈਡਰੇਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਮਹਿਤਾ , ਸਰਪ੍ਰਸਤ ਅਮਰਜੀਤ ਸਿੰਘ ਚਾਵਲਾ, ਬਾਬਾ ਅਵਤਾਰ ਸਿਘ, ਬਾਬਾ ਗੁਰਨਾਮ ਸਿੰਘ, ਗਿਆਨੀ ਰਘਬੀਰ ਸਿੰਘ,ਬਾਬਾ ਗੁਰਨਾਮ ਸਿੰਘ, ਗਿਆਨੀ ਮਲਕੀਤ ਸਿੰਘ,ਅਮਰਬੀਰ ਸਿੰਘ ਢੋਟ ਦੀ ਹਾਜਰੀ ਵਿੱਚ ਜਿਥੇ ਵੱਖ ਵੱਖ ਮਤੇ ਪਾਸ ਕੀਤੇ ਗਏ ਉਥੇ ਸਰਬ ਸੰਮਤੀ ਨਾਲ ਸ: ਅਮਰਬੀਰ ਸਿੰਘ ਢੋਟ ਦੀ ਫੈਡਰੇਸ਼ਨ ਪ੍ਰਤੀ ਸੇਵਾਵਾਂ ਨੂੰ ਮੁਖ ਉਨਾ ਨੂੰ ਪ੍ਰਧਾਨ ਥਾਪਿਆ ਗਿਆ ਹੈ।
ਇਸ ਸਮੇ ਭਾਈ ਲਖਬੀਰ ਸਿੰਘ ਸੇਖੋ, ਭਾਈ ਗਗਨਦੀਪ ਸਿੰਘ, ਜਗਜੀਤ ਸਿੰਘ ਖਾਲਸਾ, ਮਨਜੀਤ ਸਿੰਘ ਬਾਠ, ਕੁਲਵਿੰਦਰ ਸਿੰਘ ਢੋਟ, ਬਲਵਿੰਦਰ ਸਿੰਘ ਮਾਹਲ, ਬਾਬਾ ਰਾਜੂ ,ਜਸਪ੍ਰੀਤ ਸਿੰਘ ਮਨੀ, ਜਸਪਾਲ ਸਿੰਘ ਫਿਰੋਜਪੁਰ, ਗੁਰਵਿੰਦਰ ਸਿੰਘ ਚਾਵਲਾ ਪਠਾਨਕੋਟ, ਮਨਜੀਤ ਸਿੰਘ ਜੋਡ਼ਾ ਫਾਟਕ, ਸੁਰਿੰਦਰ ਸਿੰਘ ਸੁਲਤਾਨ ਵਿੰਡ, ਮਨਜੀਤ ਸਿੰਘ ਜੌਡ਼ਾ ਫਾਟਕ ਆਦਿ ਹਾਜਰ ਸਨ।