ਸਾਈਕਲ ਰੇਸ ਦਾ ਇੱਕ ਦ੍ਰਿਸ਼
ਨੰਗਲ 19 ਮਾਰਚ (ਦੀਦਾਰ ਗੁਰਨਾ ) ਕੁੱਝ ਦਿਨ ਪਹਿਲਾਂ ਹੋਈ ਭਾਖੜਾ ਨੰਗਲ ਦੀ 70ਵੀ ਵੰਰੇਗੰਡ ਮੌਕੇ ਆਯੋਜਿਤ ਵੀਲਜ਼ ਐਡ ਸਟਰਾਈਡਜ਼ ਸਾਇਕਲੋਥੋਨ ਅਤੇ ਮੈਰਾਥਨ ਵਿੱਚ ਹਜ਼ਾਰਾਂ ਲੋਕਾਂ, ਵਿਦਆਰਥੀਆਂ, ਨੌਜਵਾਨਾਂ ਅਤੇ ਬਜੁਰਗਾਂ ਨੇ ਵੱਡੇ ਪੱਧਰ ਤੇ ਭਾਗ ਲਿਆ ! ਇਸ ਦੌਰਾਨ ਹਾਜ਼ਰ ਹਜ਼ਾਰਾਂ ਵਿਦਿਆਰਥੀਆਂ ਅਤੇ ਵਿਦਆਰਥਣਾਂ ਵਿੱਚ ਇੱਕ ਭਾਰੀ ਜੋਸ਼ ਦੇਖਣ ਨੂੰ ਮਿਲਿਆ ।
ਇਸ ਪ੍ਰੋਗਰਾਮ ਦੀ ਖ਼ਾਸ ਗੱਲ ਇਹ ਰਹੀ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਸੁਮੀਤ ਜਾਰੰਗਲ ਨੇ 70 ਕਿਲੋਮੀਟਰ ਦੀ ਇਸ ਸਾਈਕਲ ਰੇਸ ਵਿੱਚ ਆਪ ਭਾਗ ਲੈ ਕੇ ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਅਤੇ ਅਜਿਹੀਆਂ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿਹਾ ਕਿ ਹਰ ਨਾਗਰਿਕ ਨੂੰ 18 ਸਾਲ ਦੀ ਉਮਰ ਪੂਰੀ ਹੋਣ ਤੇ ਆਪਣੀ ਵੋਟ ਬਨਾਉਣ ਦੇ ਨਾਲ ਨਾਲ ਇਸ ਦੀ ਸੁਚੱਜੀ ਵਰਤੋਂ ਕਰਕੇ ਲੋਕਤੰਤਰ ਦਾ ਹਿੱਸਾ ਬਣਨਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਵੋਟਰਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ , ਲਾਲਚ ,ਡਰ ਅਤੇ ਭੈਅ ਤੋਂ ਮੁਕਤ ਹੋ ਕੇ ਵੋਟ ਦੇ ਇਸਤੇਮਾਲ ਕਰਨ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਇਸ ਸਮਾਰੋਹ ਦਾ ਮੁੱਖ ਮੰਤਵ ਲੋਕਾਂ ਨੂੰ ਸਿਹਤਮੰਦ ਰਹਿਣ ਦੀ ਪ੍ਰੇਰਨਾ ਦੇਣਾ ਹੈ ! ਇਸ ਸਮਾਰੋਹ ਵਿੱਚ ਵਿਦੇਸ਼ਾਂ ਤੋਂ ਵੀ ਭਾਗ ਲੈਣ ਲਈ ਦੌੜਾਕ ਪੁੱਜੇ ਹੋਏ ਸਨ।