ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੇ ਜਥੇਬੰਦਕ ਸਕੱਤਰ ਬਣਨ ਤੇ ਵਕੀਲ ਭਾਈਚਾਰਾ ਸ੍ਰੀ ਧਾਰਨੀ ਅਤੇ ਐਡਵੋਕੇਟ ਇੰਦਰਜੀਤ ਸਿੰਘ ਸਾਊ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ।
ਫ਼ਤਹਿਗੜ੍ਹ ਸਾਹਿਬ, 20 ਮਾਰਚ (ਦੀਦਾਰ ਗੁਰਨਾ )-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਦਲ ਦੇ ਜਥੇਬੰਦਕ ਸਕੱਤਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ ਜਿਸ ਵਿਚ ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੂੰ ਪਾਰਟੀ ਦਾ ਜਥੇਬੰਦਕ ਸਕੱਤਰ ਵੀ ਨਿਯੁਕਤ ਕੀਤਾ ਗਿਆ। ਇਸ ਮੌਕੇ ਯੂਥ ਅਕਾਲੀ ਦਲ ਦੇ ਆਗੂ ਐਡਵੋਕੇਟ ਇੰਦਰਜੀਤ ਸਿੰਘ ਸਾਊ ਨੇ ਪਾਰਟੀ ਹਾਈਕਮਾਂਡ ਅਤੇ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਜ਼ਿਲ੍ਹਾ ਕਚਹਿਰੀ ਫ਼ਤਹਿਗੜ੍ਹ ਸਾਹਿਬ ਵਿਖੇ ਅੱਜ ਲੱਡੂ ਵੰਡੇ ਗਏ। ਐਡਵੋਕੇਟ ਸਾਊ ਨੇ ਕਿਹਾ ਕਿ ਇਸ ਜ਼ਿਲ੍ਹੇ ਵਿਚ ਇਹ ਮਾਣ ਵਾਲੀ ਗੱਲ ਹੈ ਕਿ ਪਾਰਟੀ ਵੱਲੋਂ ਵੱਡਾ ਅਹੁਦਾ ਦਿੱਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਗਗਨਦੀਪ ਸਿੰਘ ਵਿਰਕ, ਵਰਿੰਦਰ ਸਿੰਘ ਢਿੱਲੋਂ, ਸੁਮਿਤ ਗੁਪਤਾ, ਪੰਡਤ ਨਰਿੰਦਰ ਸ਼ਰਮਾ, ਰਵੀ ਸਿੱਧੂ, ਗੁਰਵਿੰਦਰ ਗੁਰਨਾ, ਸਰਪ੍ਰੀਤ ਸੈਣੀ, ਜਸਵਿੰਦਰ ਖੰਗੂੜਾ, ਹਰਸਵਿੰਦਰ ਚੀਮਾ, ਰਕੇਸ਼ ਧੀਮਾਨ, ਮਨਮੀਤ ਲਿਬੜਾ, ਤਿਲਕ ਰਾਜ ਗੁਪਤਾ, ਹਰਪ੍ਰੀਤ ਸਿੰਘ ਭਗੜਾਣਾ, ਗੌਰਵ ਸ਼ਰਮਾ, ਟੀ.ਐਸ.ਧਾਲੀਵਾਲ, ਗੁਲਕਰਨ ਸੰਧੂ, ਸੰਦੀਪ ਸ਼ਰਮਾ ਅਤੇ ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।