ਚੰਡੀਗੜ੍ਹ, 22 ਮਾਰਚ 2019 - ਸ਼ਹੀਦੇ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਐਚ.ਸੀ. ਅਰੋੜਾ ਫਾਊਂਡੇਸ਼ਨ ਵੱਲੋਂ ਅੰਗਰੇਜ਼ੀ ਅਤੇ ਪੰਜਾਬੀ ਦੇ ਦੋਹਾਂ ਦੇਸ਼ ਭਗਤੀ, ਮਾਨਵ ਪ੍ਰੇਮ, ਵਿਰਸੇ ਦੇ ਪ੍ਰਤੀ ਪਿਆਰ, ਅਤੇ ਸ਼ਹੀਦਾਂ ਦੇ ਪ੍ਰਤੀ ਸ਼ਰਧਾ ਦੀ ਭਾਵਨਾ ਪੈਦਾ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਜਿਸ 'ਚ ਦੋ ਅਨੂਠੇ ਕੈਦਿਆਂ ਨੂੰ ਜ਼ੁਬਾਨੀ ਕੰਠ ਕਰ ਲੈਣ ਵਾਲੇ ਬਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 1100 /- ਰੁਪਏ ਦਾ ਪੁਰਸਕਾਰ ਦਿੱਤਾ ਜਾਵੇਗਾ।
ਜੇਤੂ ਬੱਚਿਆਂ ਨੂੰ ਫਾਊਂਡੇਸ਼ਨ ਵਲੋਂ ਇਕ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਮੁਕਾਬਲੇ ਵਿਚ ਭਾਗ ਲੈਣ ਵਾਲੇ ਬੱਚੇ ਨੂੰ ਜ਼ਬਾਨੀ ਏ.ਬੀ.ਸੀ ਅਤੇ ਪੰਜਾਬੀ ਦੀ ਅੱਖਰ-ਮਾਲਾ ਦਾ ਪਾਠ ਕਰਨ ਦੀ ਪੂਰੀ ਵੀਡੀਓ ਬਣਾ ਕੇ ਭੇਜਣੀ ਹੋਵੇਗੀ। ਹਰ ਬੱਚੇ ਨੂੰ ਆਪਣਾ ਬੈਂਕ ਖਾਤਾ ਨੰਬਰ ਭੇਜਣਾ ਜਰੂਰੀ ਹੈ। ਅਲਫਾਬੈੱਟ ਅਤੇ ਪੰਜਾਬੀ ਅੱਖਰ ਮਾਲਾ ਦੇ ਕਾਇਦੇ hcarorafoundation.com ਦੀ ਵੈੱਬਸਾਈਟ 'ਤੇ ਸ਼ਨੀਵਾਰ ਤੱਕ ਪਾ ਦਿੱਤੇ ਜਾਣਗੇ। ਵਧੇਰੇ ਜਾਣਕਾਰੀ ਲਈ ਵਟਸਅੱਪ ਨੰਬਰ 98140-13764 'ਤੇ ਸੰਪਰਕ ਕੀਤਾ ਜਾ ਸਕਦਾ ਹੈ।