ਪਟਿਆਲਾ, 22 ਮਾਰਚ 2019 : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਦਿਹਾਤੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪੰਜਾਬ ਵਿਚ ਕਾਂਗਰਸ ਦੇ ਝੂਠੇ ਵਿਕਾਸ ਕਾਰਜਾਂ ਦੀ ਪੋਲ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਲੋਕਾਂ ਨੂੰ ਵੀ ਪਤਾ ਚਲ ਚੁੱਕਾ ਹੈ ਕਿ ਇਸ ਸਰਕਾਰ ਨੇ ਸਿਰਫ ਆਪਣੀ ਜੇਬਾਂ ਹੀ ਭਰੀਆਂ ਹਨ, ਲੋਕਾਂ ਲਈ ਕੋਈ ਵਿਕਾਸ ਨਹੀਂ ਕੀਤਾ। ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅੱਜ ਇੱਥੇ ਸ੍ਰੀ ਗੁਰੂ ਰਵਿਦਾਸ ਪੰਜਾਬੀ ਜੁੱਤੀ ਐਸੋਸੀਏਸ਼ਨ ਵੱਲੋਂ ਕਰਵਾਏ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
ਸ. ਰੱਖੜਾ ਨੇ ਕਿਹਾ ਕਿ ਕਾਂਗਰਸ ਵਲੋਂ ਜੋ ਇੱਕ-ਦੋ ਵਿਕਾਸ ਕਾਰਜਾਂ ਨੂੰ ਦਿਖਾਉਣ ਦਾ ਢੰਗ ਹੈ, ਉਹ ਅਸਲ ਵਿਚ ਨਾ ਹਜ਼ਮ ਕਰਨ ਯੋਗ ਹੀ ਹੈ। ਉਨ੍ਹਾਂ ਆਖਿਆ ਕਿ ਇਸਦੀ ਤਾਜ਼ਾ ਮਿਸਾਲ ਥਾਂ-ਥਾਂ 'ਤੇ ਬਣੀਆਂ ਬਣਾਈਆਂ ਸੜਕਾਂ ਨੂੰ ਪੁੱਟ ਕੇ ਮੁੜ ਨਵੇਂ ਸਿਰੇ ਤੋਂ ਬਣਾਉਣ ਤੋਂ ਮਿਲਦੀ ਹੈ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਹੋਰ ਵੀ ਹੁੰਦੀ ਹੈ ਜਦੋਂ ਕਾਂਗਰਸ ਨੇ ਆਪਣੇ ਹੀ ਪੌਣੇ ਤਿੰਨ ਸਾਲ ਦੇ ਰਾਜ ਦੌਰਾਨ ਪਹਿਲਾਂ ਫੁੱਟਪਾਥਾਂ ਨੂੰ ਪੁੱਟ ਕੇ ਸੜਕਾਂ ਦਾ ਰੂਪ ਦਿੱਤਾ ਤੇ ਹੁਣ ਫਿਰ ਉਹਨਾਂ ਨੂੰ ਪੁੱਟ ਕੇ ਮੁੜ ਬਣਾਇਆ ਜਾ ਰਿਹਾ ਹੈ । ਇਸਦੀ ਵੀ ਤਾਜ਼ਾ ਮਿਸਾਲ ਮਹਿੰਦਰਾ ਕਾਲਜ ਦੇ ਬਾਹਰ ਮੁੜ ਪੁੱਟ ਕੇ ਬਣਾਈ ਜਾ ਰਹੀ ਇੰਟਰਲਾਕਿੰਗ ਟਾਇਲਜ ਤੋਂ ਮਿਲਦੀ ਹੈ।
ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਵਿਚ ਵਿਕਾਸ ਕਾਰਜਾਂ ਦੇ ਨਾਮ ਹੇਠ ਲੋਕਾਂ ਨੂੰ ਦਰਸਾਇਆ ਜਾ ਰਿਹਾ ਹੈ ਕਿ ਦੇਖੋਂ ਕਾਂਗਰਸ ਨੇ ਵਿਕਾਸ ਕਾਰਜਾਂ ਦੀ ਝੜੀ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਪਰ ਲੋਕਾਂ ਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਵਿਕਾਸ ਦੇ ਨਾਮ 'ਤੇ ਉਹਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਤੇ ਨਗਰ ਨਿਗਮ ਦੇ ਸਿਆਸੀ ਆਕਾ ਆਪਣੀਆਂ ਜੇਬਾਂ ਭਰਨ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਆਖਿਆ ਇਸ ਲਈ ਹੁਣ ਦੁਬਾਰਾ ਤੋਂ ਲੋਕ ਅਕਾਲੀ ਦਲ ਦੀ ਮੰਗ ਕਰ ਰਹੇ ਹਨ ਤੇ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਇਹ ਸੱਭ ਨੂੰ ਪਤਾ ਚੱਲ ਜਾਵੇਗਾ।
ਇਸ ਮੌਕੇ ਕ੍ਰਿਸ਼ਨ ਕੁਮਾਰ ਖਤਰੀ ਪ੍ਰਧਾਨ, ਰਾਜ ਕੁਮਾਰ ਕਸ਼ਾਵਾ ਜਨਰਲ ਸਕੱਤਰ, ਨਥੂ ਰਾਮ ਕੈਸ਼ੀਅਰ, ਛੋਟੂ ਰਾਮ ਡਾਬੀ ਉਪ ਪ੍ਰਧਾਨ, ਓਮ ਪ੍ਰਕਾਸ਼ ਡਾਬੀ ਉਪ ਪ੍ਰਧਾਨ, ਸੁਭਾਸ਼ ਖੱਤਰੀ, ਮੁਕੇਸ਼ ਖਤਰੀ, ਬਲਵੰਤ ਰਾਏ ਖਤਰੀ, ਜਗਦੀਸ਼ ਕੁਮਾਰ ਖਤਰੀ, ਬਲਵੀਰ ਚੰਦ ਖੱਤਰੀ, ਕਮਲ ਕਿਸ਼ੋਰ, ਵਿਸ਼ਾਲ ਖੱਤਰੀ, ਰੋਹਿਤ ਖੱਤਰੀ, ਓਮਕਾਰ ਜੀ, ਡਾਲਿਆ, ਅਮਿਤ ਖੱਤਰੀ, ਬਬਲੂ ਖੱਤਰੀ, ਵਿਨੋਦ ਖੱਤਰੀ, ਕਬੀਰ ਦਾਸ, ਹਰਪਾਲ ਜੁਨੇਜਾ ਸ਼ਹਿਰੀ ਪ੍ਰਧਾਨ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਸਾਬਕਾ ਪ੍ਰਧਾਨ ਵਿੱਕੀ ਰਿਵਾਜ, ਬਲਵੰਤ ਰਾਏ ਬੀਜੇਪੀ ਸਾਬਕਾ ਪ੍ਰਧਾਨ, ਸੁਖਬੀਰ ਸਿੰਘ ਸਨੌਰ, ਲਾਲੀ ਪਨੂੰ, ਸ਼ਿਵਰਾਜ ਸਿੰਘ ਵਿਰਕ, ਸਹਿਜਪ੍ਰੀਤ ਸਿੰਘ, ਕਰਨ ਸਾਹਨੀ ਐਸਓਆਈ, ਰਵਿੰਦਰ ਸਿੰਘ ਭੂਪੀ, ਰਾਜਾ ਮਨਦੀਪ, ਜਸਪਾਲ ਸਿੰਘ ਬਿੱਟੂ ਚੱਠਾ, ਮਾਲਵਿੰਦਰ ਸਿੰਘ ਝਿਲ, ਹਰਵਿੰਦਰ ਸਿੰਘ ਬੱਬੂ, ਪਰਮਜੀਤ ਸਿੰਘ ਪੰਮਾ, ਹਰਵਿੰਦਰ ਸਿੰਘ ਵਿਰਕ, ਸੋਨੀ ਵਿਰਕ ਪੀਏਰੱਖੜਾ ਆਦਿ ਹਾਜਰ ਸਨ।
ਕੈਪਸ਼ਨ: ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਕਬੀਰ ਦਾਸ, ਵਿਸ਼ਨੂੰ ਸ਼ਰਮਾ, ਲੋਕਾਂ ਨਾਲ