ਨਵਾਂ ਸ਼ਹਿਰ 06 ਅਪ੍ਰੈਲ 2019: ਪੰਜਾਬ ਗਊ ਸੇਵਾ ਪ੍ਰਮੁੱਖ ਚੰਦਰਕਾਂਤ ਨੇ ਸਥਾਨਕ ਪੰਡੋਰਾ ਮੁਹੱਲਾ ਸਥਿਤ ਮੁਕਤੀ ਨਾਥ ਮਾਹਾਦੇਵ ਮੰਦਿਰ ਦੇ ਪਰਿਸਰ ਵਿੱਚ ਸਥਿਤ ਗੋਕੁਲ ਧਾਮ ਗਊਸ਼ਾਲਾ ਦਾ ਦੌਰਾ ਕੀਤਾ ।ਗੋਕੁਲ ਧਾਮ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਵੇਕ ਮਾਰਕੰਡਾ, ਸਤਪਾਲ ਉਮਟ ,ਰਾਘਵ ਸਹਿਜਪਾਲ ,ਪ੍ਰਮੋਦ ਭਾਰਤੀ ਨੇ ਪੰਜਾਬ ਗਊ ਸੇਵਾ ਪ੍ਰਮੁੱਖ ਚੰਦਰਕਾਂਤ ਨੂੰ ਜਾਣਕਾਰੀ ਦਿੰਦੀਆਂ ਦੱਸਿਆ ਕਿ ਗੋਕੁਲ ਧਾਮ ਗਊਸ਼ਾਲਾ ਵਲੋਂ ਗੋਬਰ ਤੋਂ ਲੱਕੜੀ ਤਿਆਰ ਕਰਨ ਅਤੇ ਗਊ ਮੁਤਰ ਤੋਂ ਔਰਗੈਨਿੰਕ ਫਿਨਾਇਲ ਤਿਆਰ ਕਰਨ ਦੇ ਪ੍ਰੋਜੈਕਟ ਅਰੰਭ ਕੀਤੇ ਜਾ ਰਹੇ ਹਨ।
ਚੰਦਰਕਾਂਤ ਨੇ ਗਊਸ਼ਾਲਾ ਵਿੱਚ ਦੇਸੀ ਨਸਲ ਦੀਆਂ ਗਊਆਂ ਦੀ ਕੀਤੀ ਜਾ ਰਹੀ ਉਚਿੱਤ ਸੇਵਾ ਸੰਭਾਲ, ਨਸਲ ਸੁਧਾਰ ਅਤੇ ਗਊ ਸੇਵਾ ਮਿਸ਼ਨ ਨਾਲ ਲੋਕਾਂ ਨੂੰ ਜੋੜਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾ ਲਈ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ।ਉਹਨਾਂ ਦੱਸਿਆ ਕਿ ਗਊ ਸੇਵਾ ਭਾਰਤੀ ਸੰਸਕ੍ਰਤੀ ਦਾ ਅਧਾਰ ਹੈ। ਗਊ ਨੂੰ ਮਾਤਾ ਦਾ ਦਰਜਾ ਇਸ ਕਰਕੇ ਦਿੱ ਤਾ ਗਿਆ ਹੈ ਕਿਉਕਿ ਨਾ ਸਿਰਫ ਇਸ ਦਾ ਦੁੱਧ ਸਰਵaੁੱਤਮ ਹੈ ਸਗੋਂ ਇਸ ਦੇ ਗੋਬਰ ,ਮੂਤਰ ਅਤੇ ਇਸ ਦੇ ਸਪੱਰਸ ਵਿੱਚ ਵੀ ਕਈ ਰੋਗਾਂ ਨੂੰ ਦੂਰ ਕਰਨ ਦੇ ਵਿਲੱਖਣ ਗੁਣ ਹਨ।ਉਹਨਾਂ ਦੇਸੀ ਗਊ ਦੇ ਗੋਬਰ ਤੋਂ ਤਿਆਰ ਕੀਤੀ ਗਈ ਲੱਕੜੀ ਦੇ ਗੁਣਾਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕੀਤੇ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਲੱਕੜੀ ਵਰਤੋਂ ਕਰਨ ਨਾਲ ਵਾਤਾਵਰਣ ਸ਼ੁੱਧ ਹੂੰਦਾ ਹੈ।ਇਸੇ ਤਰ੍ਹਾਂ ਦੇਸੀ ਗਊ ਦੇ ਪੰਜ ਤੱਤਾਂ ਤੋਂ ਤਿਆਰ ਕੀਤੀ ਗਈ ਫਿਨਾਇਲ ਦੀ ਵਰਤੋਂ ਵੀ ਸਫਾਈ ਅਤੇ ਵਾਤਾਵਰਣ ਸੁਰੱਖਿਆ ਲਈ ਬਹੁਤ ਗੁਣਕਾਰੀ ਹੈ।ਉਹਨਾਂ ਕਿਹਾ ਕਿ ਸਾਰੇ ਵਰਗਾ ਦੇ ਲੋਕਾਂ ਨੂੰ ਗਊ ਸੇਵਾ ਮਿਸ਼ਨ ਨਾਲ ਜੋੜਨ ਲਈ ਲੋਕਾਂ ਨੂੰ ਬੱਚਿਆਂ ਦੇ ਜਨਮ ਦਿਨ, ਵਿਆਹ ਦੀ ਸਾਲਗਿਰਾਹ ਅਤੇ ਹੋਰ ਸ਼ੁਭ ਦਿਨ ਗਊਸ਼ਾਲਾ ਵਿੱਚ ਆ ਕੇ ਗਊ ਸੇਵਾ ਕਰਕੇ ਮਨਾਉਣ ਲਈ ਪ੍ਰੇਰਿਤ ਕਰਨ ਲਈ ਯਤਨ ਕਰਨ ਲਈ ਕਿਹਾ।ਇਸ ਨਾਲ ਲੋਕਾਂ ਨੂੰ ਨਾ ਸਿਰਫ ਗਊ ਸੇਵਾ ਦਾ ਪੂੰਨ ਪ੍ਰਾਪਤ ਹੋ ਸਕਦਾ ਹੈ ਸਗੋਂ ਗਊ ਮਾਤਾ ਦੇ ਸਪੱਰਸ਼ ਮਾਤਰ ਨਾਲ ਹੀ ਲੋਕ ਬਲੱਡ ਪ੍ਰੈਸ਼ਰ , ਤਨਾਵ ਸਮੇਤ ਕਈ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹਨ । ਦੇਸੀ ਗਊ ਦੇ ਗੋਬਰ ਦਾ ਮੱਥੇ ਤੇ ਤਿਲਕ ਲਗਾਨ ਨਾਲ ਵੀ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਗਊ ਮੂਤਰ ਵਿੱਚ ਕੈਂਸਰ ਵਰਗੇ ਰੋਗਾਂ ਨੂੰ ਦੂਰ ਕਰਨ ਦੇ ਗੁਣ ਹਨ ।