ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦਾ ਸਨਮਾਨ ਕਰਨ ਮੌਕੇ ਚਾਰ ਪਿੰਡਾਂ ਦੀਆਂ ਪੰਚਾਇਤਾਂ ਦਾ ਵਫਦ।
ਰੋਪੜ 13 ਅਪ੍ਰੈਲ (ਦੀਦਾਰ ਗੁਰਨਾ ) ਲੋਕ ਸਭਾ ਹਲਕਾ ਰੋਪੜ ਵਿੱਚ ਪੈਂਦੇ ਚਾਰ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਚੰਦੂਮਾਜਰਾ ਦੀ ਹਮਾਇਤ ਲਈ ਮਤਾ ਪਾਸ ਕੀਤਾ ਗਿਆ। ਗ੍ਰਾਮ ਪੰਚਾਇਤ ਪਿੰਡ ਬੱਲਾਂ ਕਲਾਂ, ਪਿੰਡ ਕਜੌਲੀ, ਪਿੰਡ ਉਧਮਪੁਰ ਅਤੇ ਪਿੰਡ ਸਰਹਾਣਾ ਨੇ ਸਾਂਝੀ ਮੀਟਿੰਗ ਵਿੱਚ ਉਕਤ ਫੈਸਲਾ ਲਿਆ। ਸਮੂਹ ਹਾਜ਼ਰ ਮੈਂਬਰਾਂ ਨੇ ਪਿੰਡ ਕਜੌਲੀ ਕੋਲ ਐਸ ਵਾਈ ਐਲ ਨਹਿਰ ਦੇ ਨਾਲ ਨੈਸ਼ਨਲ ਹਾਈਵੇ ਦੇ ਹੇਠਾਂ ਨਿਕਾਸੀ ਲਈ ਪਾਏ ਪਾਈਪਾਂ ਲਈ ਇਲਾਕੇ ਦੇ ਐਮ ਪੀ ਸ ਪ੍ਰੇਮ ਸਿੰਘ ਚੰਦੂਮਾਜਰਾ ਦੇ ਯੋਗਦਾਨ ਲਈ ਸਰਬ ਸੰਮਤੀ ਨਾਲ ਧੰਨਵਾਦ ਮਤਾ ਪਾਸ ਕੀਤਾ। ਸਮੂਹ ਮੈਂਬਰਾਂ ਨੇ ਅਹਿਦ ਕੀਤਾ ਕਿ ਸਮੂਹ ਵੋਟਰ ਮਾਨਯੋਗ ਮੈਂਬਰ ਪਾਰਲੀਮੈਂਟ ਨੂੰ ਜਿਤਾਉਣ ਲਈ ਭਰਪੂਰ ਯੋਗਦਾਨ ਪਾਉਣਗੇ। ਅੱਜ ਸ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮਿਲ ਕੇ ਨਗਰ ਵਾਸੀਆਂ ਨੇ ਪਿੰਡਾਂ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਕੀਤੇ ਕਾਰਜਾਂ ਲਈ ਸਨਮਾਨਿਤ ਕੀਤਾ ਅਤੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸ ਚੰਦੂਮਾਜਰਾ ਨੇ ਆਈਆਂ ਪੰਚਾਇਤਾਂ ਨੂੰ ਜੀ ਆਇਆਂ ਕਿਹਾ ਅਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਨਗਰ ਵਾਲਿਆਂ ਦੇ ਇਸ ਸਹਿਯੋਗ ਸਦਕਾ ਸਦਾ ਰਿਣੀ ਰਹਿਣਗੇ ਅਤੇ ਜਿੱਤਣ ਤੋਂ ਬਾਅਦ ਪਿੰਡਾਂ ਦਾ ਧੰਨਵਾਦੀ ਦੌਰਾ ਕਰਨਗੇ ਅਤੇ ਸਮੂਹ ਇਲਾਕੇ ਦੇ ਵਿਕਾਸ ਲਈ ਜਿਸ ਤਰ੍ਹਾਂ ਦੀ ਵੀ ਜਰੂਰਤ ਹੋਵੇਗੀ ਸਮੂਹ ਨਿਵਾਸੀਆਂ ਨੂੰ ਨਾਲ ਲੈ ਕੇ ਵਧ ਚੜ੍ਹ ਕੇ ਹਿੱਸਾ ਪਾਉਣਗੇ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਸ ਸਿਮਰਨਜੀਤ ਸਿੰਘ ਚੰਦੂਮਾਜਰਾ ਵੀ ਹਾਜਰ ਸਨ। ਪਿੰਡਾਂ ਦੇ ਵਫਦ ਵਿੱਚ ਅਮਰ ਸਿੰਘ ਬੱਲਾਂ, ਦਲਬਾਰਾ ਸਿੰਘ ਕਾਜੌਲੀ, ਪ੍ਰੋ. ਬੀਰਦਵਿੰਦਰ ਸਿੰਘ ਨੱਤ, ਦਵਿੰਦਰ ਸਿੰਘ ਡੂੰਮਛੇੜੀ, ਗੁਰਸ਼ਰਨ ਸਿੰਘ ਸਰਪੰਚ ਬੱਲਾਂ, ਗੁਰਜੀਤ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ ਸਰਪੰਚ ਉਦਮਪੁਰ ਆਦਿ ਨੇ ਸ ਚੰਦੂਮਾਜਰਾ ਨਾਲ ਮੁਲਾਕਾਤ ਕੀਤੀ।