ਹਰਿਦੁਆਰ ,14 ਅਪ੍ਰੈਲ 2019: ਸ੍ਰੀ ਬ੍ਰਹਮ ਨਿਵਾਸ ਆਸ਼ਰਮ ਸਪਤ ਸਰੋਵਰ ਮਾਰਗ ਦੱਖਣੀ ਭਾਗ ਹਰਿਦੁਆਰ (ਉਤਰਾਖੰਡ) ਵਿਖੇ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦਾ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਚੱਲ ਰਿਹਾ ਤਿੰਨ ਰੋਜ਼ਾ ਸੰਤ ਸਮਾਗਮ ਅੱਜ ਸ਼ਰਧਾ ਪੂਰਵਕ ਸਮਾਪਤ ਹੋ ਗਿਆ।ਵਿਸਾਖੀ ਸਮਾਗਮ ਦੀ ਸਮਾਪਤੀ ਮੌਕੇ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ 'ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ' ਦੇ ਆਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੂੰ ਸਾਲਾਨਾ ਸਮਾਗਮ ਅਤੇ ਵਿਸਾਖੀ ਦਿਹਾੜੇ ਦੀ ਵਧਾਈ ਦਿੰਦਿਆਂ ਸਤਿਸੰਗ ਉਪਦੇਸ਼ ਕਰਦਿਆਂ ਕਿਹਾ ਕਿ ਕਰਮ ਹੀ ਕਿਸਮਤ ਹੈ ਜੀਵ ਖੁਦ ਹੀ ਕਿਸਮਤ ਦਾ ਨਿਰਮਾਤਾ ਹੈ ਲੇਕਿਨ ਗ੍ਰਹਿਸਥੀ ਜੀਵ ਜਿਨ੍ਹਾਂ ਪਦਾਰਥਾਂ ਵਿਚ ਸੁੱਖ ਭਾਲਦਾ ਉਹ ਸਥਾਈ ਸੁੱਖ ਨਹੀਂ । ਇਹ ਮਨੁੱਖੀ ਜਾਮੇ ਦੀ ਬਿਡੰਵਨਾ ਹੈ,ਦੁਨਿਆਵੀ ਸੁੱਖ ਇਕ ਪ੍ਰਤੀਬਿੰਬ ਹੈ। ਗੁਰਬਾਣੀ ਅਨੁਸਾਰ ਹੀ ਅਸੀਂ ਸਾਖਸ਼ਤ ਸੁੱਖ ਪ੍ਰਾਪਤ ਕਰ ਸਕਦੇ ਹਾਂ। ਸ਼ਾਂਤੀ ਹੀ ਪ੍ਰਮਾਤਮਾ ਦਾ ਅਸਲੀ ਸੁੱਖ ਹੈ।ਅਚਾਰੀਆ ਭੂਰੀਵਾਲਿਆਂ ਨੇ ਕਿਹਾ ਕਿ ਜੋ ਪ੍ਰਾਣੀ ਅੰਤਰ ਮੁੱਖ ਹੋ ਕਿ ਨਾਮ ਸ਼ਬਦ ਨਾਲ ਜੁੜਦਾ ਉਹ ਆਨੰਤ ਸੁੱਖਾਂ ਦੀ ਪ੍ਰਾਪਤੀ ਕਰ ਲੈਂਦਾ ਹੈ। ਭੂਰੀਵਾਲਿਆਂ ਨੇ ਕਿਹਾ ਕਿ ਸੰਸਾਰਿਕ ਪਦਾਰਥਾਂ ਨੂੰ ਪ੍ਰਾਪਤ ਕਰ ਜੋ ਸੁੱਖ ਅਸੀਂ ਪ੍ਰਾਪਤ ਕਰਦੇ ਹਾਂ ਜਾਂ ਭਾਲਦੇ ਹਾਂ ਉਹ ਦੁਨਿਆਵੀ ਸੁੱਖ ਹੈ ਅਸਲ ਵਿਚ ਨਾਮ ਸ਼ਬਦ ਵਿਚ ਹੀ ਸੁੱਖ ਅਤੇ ਸ਼ਬਦ ਹੀ ਪ੍ਰਮਾਤਮਾ ਦਾ ਅਸਲੀ ਸਵਰੂਪ ਹੈ। ਅਚਾਰੀਆ ਜੀ ਨੇ ਕਿਹਾ ਕਿ ਪਾਪ ਕਰਮ ਦੁੱਖ ਦਾ ਫਲ ਦਿੰਦਾ ਅਤੇ ਪੁੰਨ ਕਰਮ ਸੁੱਖਾਂ ਦੇ ਫਲ ਦਾ ਸਰੋਤ ਹੈ। ਇਸ ਲਈ ਪੁੰਨਾਂ ਦੀ ਪ੍ਰਾਪਤੀ ਲਈ ਸੇਵਾ ਸਿਮਰਨ ਦਾਨ ਦੇ ਧਾਰਣੀ ਬਣਨ ਤੇ ਗੁਰੁ ਉਪਦੇਸ਼ਾਂ ਨੂੰ ਜੀਵਨ 'ਚ ਅਪਣਾਉਣ ਨਾਲ ਜੀਵਨ ਦਾ ਸੁੱਖ ਤੇ ਸੰਸਾਰੀ ਪਦਾਰਥਾਂ ਦੀ ਇੱਛਾ ਪੁਰੀ ਹੋਣ ਦੇ ਨਾਲ ਨਾਲ ਸਚਖੰਡ ਸਤਲੋਕ ਦੀ ਪਾ੍ਰਪਤੀ ਗੁਰੁ ਕ੍ਰਿਪਾ ਨਾਲ ਸਹਿਜੇ ਹੀ ਪਾ੍ਰਪਤ ਹੋ ਜਾਵੇਗੀ।ਸੰਤ ਸਮਾਗਮ ਮੌਕੇ ਵੱਡੀ ਤਾਦਾਦ 'ਚ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੇ ਅਚਾਰੀਆ ਜੀ ਤੋ 'ਨਾਮ ਸ਼ਬਦ'ਦੀ ਦਾਤ ਪਾ੍ਰਪਤ ਕਰ ਗੁਰੁ ਧਾਰਣਾ ਕੀਤੀ। ਇਸ ਮੌਕੇ ਸੰਤ ਮਹਾਂਪੁਰਸ਼ਾਂ 'ਚ ਸਵਾਮੀ ਗੁਰਦਿਆਲ ਦਾਸ ਸ਼ਾਸਤਰੀ ਪਾਣੀਪਤ,ਸਵਾਮੀ ਵਿਜੇ ਨੰਦ ਸ਼ਾਸਤਰੀ,ਸਵਾਮੀ ਹਰਬੰਸ ਲਾਲ ਬ੍ਰਹਮਚਾਰੀ ਡੇਹਲੋ,ਸਵਾਮੀ ਕੇਸ਼ਵਾ ਨੰਦ ਅਭਧੂਤ,ਸਵਾਮੀ ਚਰਨਕਮਲਾ ਨੰਦ, ਸਵਾਮੀ ਦਰਵੇਸ਼ਾ ਨੰਦ ਸਮੇਤ ਸੰਗਤਾਂ ਦਰਮਿਆਨ ਤੀਰਥ ਰਾਮ ਭੂੰਬਲਾ ਜਨਰਲ ਸਕੱਤਰ ਟਰੱਸਟ, ਸੁਖਦੇਵ ਮਿੰਟੂ ਵਿੱਤ ਸਕੱਤਰ,ਐਡਵੋਕੈਟ ਭਗਵਾਨ ਦਾਸ ਕਟਾਰੀਆ ਪ੍ਰਧਾਨ, ਸ੍ਰੀ ਮਹਾਰਾਜ ਸਿੰਘ,ਮਦਨ ਲਾਲ ਜੋਸ਼ੀ,ਵਿੱਕੀ ਦੇਹਰਾਦੂਨ,ਠੇਕੇਦਾਰ ਜੋਗਿੰਦਰ ਕਸਾਣਾ, ਨਰੇਸ਼ ਗੋਇਲ, ਸੇਠ ਚਰਨਦਾਸ ਅਗਰਵਾਲ,ਸ਼ਿਵ ਰਾਮ ਪਾਲੀ,ਆਦੀਸ਼ ਟੱਪਰੀਆਂ,ਗੁਰਦਾਸ ਰਾਮ ਭੂੰਬਲਾ ਫਰੀਦਾਵਾਦ,ਜੇ ਆਰ ਚੇਚੀ,ਰਾਮ ਨਾਥ ਬੀਟਣ,ਸਮੇਤ ਵੱਖ ਵੱਖ ਪ੍ਰਾਂਤਾਂ ਤੋਂ ਪੁੱਜੇ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਸ਼ਰਧਾਲੂ ਹਾਜ਼ਰ ਸਨ।