ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਹੋਏ ਬੂਟੇ ਲਗਾਉਂਦੇ ਹੋਏ !
ਫਤਹਿਗੜ੍ਹ ਸਾਹਿਬ 13 ਅਪ੍ਰੈਲ ( ਦੀਦਾਰ ਗੁਰਨਾ ) ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਅੱਜ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਵਲੋਂ ਸ਼ੁਰੂ ਕੀਤੀ ਹੋਈ ਲਹਿਰ "ਰੁੱਖਾਂ ਦੀ ਸੱਭ ਕਰੋਂ ਸੰਭਾਲ ,ਸਾਡਾ ਜੀਵਨ ਇਹਨਾਂ ਨਾਲ " ਦੀ ਕੜੀ ਨੂੰ ਅਗੇ ਤੋਰਦੇ ਹੋਏ ਬੂਟੇ ਲਗਾ ਕੇ ਮਨਾਇਆ। ਇਸ ਮੌਕੇ ਉਨਾਂ ਕਿਸਾਨ ਵੀਰਾਂ ਨੂੰ ਸੁਨੇਹਾ ਦਿੱਤਾ ਕਿ ਸੋ ਆਓ ਆਪਾਂ ਸਾਰੇ ਮਿਲਕੇ ਆਪਣੇ ਖੇਤਾਂ (ਮੋਟਰਾਂ ) ਤੇ ਖੁਸ਼ੀਆਂ ਦੇ ਮੌਕੇ ਰੁੱਖ ਲਗਾਈਏ ਆਪਣੀ ਧਰਤੀ ਮਾਂ ਨੂੰ ਹਰਿਆ ਭਰਿਆ ਬਣਾਈਏ ਅਤੇ ਸਾਰੇ ਵਾਤਾਵਰਨ ਦੀ ਸੰਭਾਲ ਲਈ ਜੁਟੀਏ ਤੇ ਕੁਦਰਤ ਨੂੰ ਦੂਸ਼ਿਤ ਹੋਣ ਤੋਂ ਬਚਾਈਏ ਤਾ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ ਅਤੇ ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੀ ਜਿੰਦਗੀ ਵਿਚ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਅਹਿਦ ਕਰਨਾ ਚਾਹੀਦਾ ਹੈ ਇਸ ਮੌਕੇ ਪਿੰਡ ਆਦਮਪੁਰ ਦੇ ਅਗ੍ਹਾਂ ਵਧੂ ਕਿਸਾਨ ਜਸਪ੍ਰੀਤ ਸਿੰਘ ਦੀ ਖੇਤਾਂ (ਮੋਟਰਾਂ ) ਤੇ ਅਨਾਰ ਦਾ ਰੁੱਖ ਲਗਾ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਇਆ। । ਪਿੰਡ ਵਾਸੀਆਂ ਨੇ ਇਸ ਕਾਰਜ ਲਈ ਪੂਰਾ ਸਹਿਯੋਗ ਦਿੱਤਾ ਅਤੇ ਅੱਗੇ ਤੋਂ ਵੀ ਬੂਟਿਆ ਦੀ ਦੇਖ ਰੇਖ ਅਤੇ ਹਰ ਤਰਾਂ ਦੇ ਸਹਿਯੋਗ ਦਾ ਵਾਅਦਾ ਕੀਤਾ। ਇਸ ਮੌਕੇ ਐਡਵੋਕੇਟ ਭਵਨ ਪੁਨੀਤ ਸਿੰਘ ,ਜਸਪ੍ਰੀਤ ਸਿੰਘ ਜਰਨੈਲ ਸਿੰਘ , ਅਵਤਾਰ ਸਿੰਘ,ਮਨਦੀਪ ਸਿੰਘ, ਦਵਿੰਦਰ ਸਿੰਘ, ਆਦਿ ਹਾਜ਼ਰ ਸਨ।