ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਦਰਬਾਰਾ ਸਿੰਘ ਗੁਰੂ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਥੇ. ਸਵਰਨ ਸਿੰਘ ਚਨਾਰਥਲ ਪਿੰਡ ਬੁੱਗਾ ਕਲਾਂ ਵਿਖੇ ਮੀਟਿੰਗ ਕਰਨ ਸਮੇਂ !
ਅਮਲੋਹ, 16 ਅਪ੍ਰੈਲ (ਦੀਦਾਰ ਗੁਰਨਾ )-ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਹਲਕਾ ਅਮਲੋਹ ਤੋਂ ਵੱਡੀ ਜਿੱਤ ਦਰਜ ਕਰਵਾਉਣ ਲਈ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਲੋਂ ਪ੍ਰਚਾਰ ਮੁਹਿੰਮ ਤੇਜ਼ ਕਰਦੇ ਹੋਏ ਪਿੰਡ ਭਾਂਬਰੀ, ਸ਼ਾਹਪੁਰ, ਖਨਿਆਣ ਤੇ ਬੁੱਗਾ ਕਲਾਂ ਵਿਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਪਿੰਡ ਸ਼ਾਹਪੁਰ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਗੁਰੂ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਕੀਤੇ ਗਏ ਵਿਕਾਸ ਮੁਖੀ ਕੰਮਾਂ ਤੇ ਲੋੜਵੰਦਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਦਾ ਵਿਸਥਾਰ ਵਿਚ ਜ਼ਿਕਰ ਕੀਤਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੇ 2 ਸਾਲਾਂ ਦੇ ਕਾਰਜਕਾਲ ਦੌਰਾਨ ਲਏ ਗਏ ਲੋਕ ਵਿਰੋਧੀ ਫ਼ੈਸਲਿਆਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਚੋਣ ਵਾਅਦੇ ਪੂਰੇ ਕਰਨ ਦੀ ਥਾਂ ਪਿਛਲੀ ਸਰਕਾਰ ਵਲੋਂ ਗ਼ਰੀਬਾਂ ਨੂੰ ਦਿੱਤੀਆਂ ਸਹੂਲਤਾਂ ਵੀ ਖੋਹ ਲਈਆਂ ਹਨ। ਇਸ ਮੌਕੇ ਸ੍ਰੀ ਰਾਜੂ ਖੰਨਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਾਨੂੰ ਇਕ ਇਮਾਨਦਾਰ ਉਮੀਦਵਾਰ ਦਿੱਤਾ ਹੈ ਇਸ ਲਈ ਉਸ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਕੀਤਾ ਜਾਵੇ। ਇਸ ਮੀਟਿੰਗ ਨੂੰ ਜ਼ਿਲ੍ਹਾ ਪ੍ਰਧਾਨ ਜਥੇ ਸਵਰਨ ਸਿੰਘ ਚਨਾਰਥਲ, ਭਿੰਦਰ ਸਿੰਘ ਮੰਡੀ, ਹਰਬੰਸ ਸਿੰਘ ਬਡਾਲੀ, ਜਰਨੈਲ ਸਿੰਘ ਮਾਜਰੀ, ਜਤਿੰਦਰ ਸਿੰਘ ਧਾਲੀਵਾਲ, ਕਰਮਜੀਤ ਸਿੰਘ ਭਗੜਾਣਾ ਅਤੇ ਜਸ਼ਨ ਕਾਹਲੋਂ ਨੇ ਸੰਬੋਧਨ ਕੀਤਾ। ਇਸ ਮੌਕੇ ਸਤਨਾਮ ਸਿੰਘ ਕਾਹਲੋਂ, ਮੱਖਣ ਸਿੰਘ ਅਤੇ ਨਰਿੰਦਰ ਸਿੰਘ ਨੰਬਰਦਾਰ ਦੀ ਅਗਵਾਈ ਵਿਚ ਸ੍ਰੀ ਗੁਰੂ, ਜ਼ਿਲ੍ਹਾ ਪ੍ਰਧਾਨ ਜਥੇ ਚਨਾਰਥਲ ਅਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਸਨਮਾਨ ਵੀ ਕੀਤਾ। ਇਸ ਮੌਕੇ ਤੇ ਜਥੇ. ਪਰਮਜੀਤ ਸਿੰਘ ਖਨਿਆਣ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਰਾਏ, ਮਹਿੰਦਰ ਸਿੰਘ ਖਨਿਆਣ, ਕਰਨੈਲ ਸਿੰਘ ਕੈਲੀ, ਸੰਤੋਖ ਸਿੰਘ ਜੰਜੂਆ, ਸੰਤੋਖ ਸਿੰਘ ਖਨਿਆਣ, ਸ਼ਰਧਾ ਸਿੰਘ ਛੰਨਾ, ਕੋਰ ਕਮੇਟੀ ਮੈਂਬਰ ਜਤਿੰਦਰ ਸਿੰਘ ਚੈਰੀ ਭਾਂਬਰੀ, ਸਾਬਕਾ ਸਰਪੰਚ ਗੁਰਮੀਤ ਸਿੰਘ, ਹਰਿੰਦਰ ਸਿੰਘ ਦੀਵਾ, ਸਰਕਲ ਯੂਥ ਪ੍ਰਧਾਨ ਰੇਸ਼ਮ ਸਿੰਘ ਵਿਰਕ, ਮਨਜਿੰਦਰ ਸਿੰਘ ਮੁੱਢੜੀਆਂ, ਹਲਕਾ ਯੂਥ ਪ੍ਰਧਾਨ ਵਿੱਕੀ ਚਾਹਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ, ਗੁਰਚਰਨ ਸਿੰਘ ਭਾਂਬਰੀ, ਸਾਬਕਾ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ, ਜਸਵਿੰਦਰ ਸਿੰਘ ਗਰੇਵਾਲ, ਜਗਤਾਰ ਸਿੰਘ ਜੱਗੀ ਬੁੱਗਾ, ਲਵਦੀਪ ਸਿੰਘ ਬੁੱਗਾ, ਨੀਟਾ ਪਹੇੜੀ, ਗੁਲਜ਼ਾਰ ਸਿੰਘ ਫਾਨਾ, ਹਰਬੰਸ ਸਿੰਘ ਚੌਬਦਾਰਾ, ਗੁਰਮੇਲ ਸਿੰਘ ਮਾਲੋਵਾਲ, ਕੁਲਦੀਪ ਸਿੰਘ ਮੁੱਢੜੀਆਂ, ਬਲਵੰਤ ਸਿੰਘ ਘੁੱਲੂਮਾਜਰਾ, ਹਰਿੰਦਰ ਸਿੰਘ ਸੇਖੋਂ, ਨਿਰਭੈ ਸਿੰਘ ਵਿਰਕ, ਰਾਜੀ ਤੰਦਾ ਬੱਧਾ, ਸੱਜਣ ਸਿੰਘ ਰਾਮਗੜ੍ਹ, ਗੱਜਣ ਸਿੰਘ ਮਹਿਮੂਦਪੁਰ, ਬਿੰਦਾ ਮਾਜਰੀ, ਪਾਲ ਸਿੰਘ ਖੁੰਮਣਾ, ਬਲਦੇਵ ਸਿੰਘ ਕਾਹਨਪੁਰਾ, ਕੁਲਦੀਪ ਸਿੰਘ ਮਛਰਾਈ, ਗੁਰਸੇਵਕ ਸਿੰਘ ਕੋਟਲੀ, ਲਖਵਿੰਦਰ ਸਿੰਘ ਬੈਣੀ, ਗੁਰਪ੍ਰੀਤ ਸਿੰਘ ਮਾਲੋਵਾਲ, ਗੁਰਪ੍ਰੀਤ ਗੋਲੂ ਚੈਹਿਲਾਂ, ਗੁਰਮੀਤ ਸਿੰਘ ਰਾਏਪੁਰ, ਤਰਲੋਕ ਸਿੰਘ ਨੰਬਰਦਾਰ, ਅਵਤਾਰ ਸਿੰਘ ਸਾਬਕਾ ਸਰਪੰਚ, ਜਮਲਾ ਚੈਹਿਲਾਂ, ਪਰਮਜੀਤ ਸਿੰਘ ਹਰੀਪੁਰ, ਰਾਮ ਸਿੰਘ ਸਾਬਕਾ ਸਰਪੰਚ, ਗੁਰਬਖਸ਼ ਸਿੰਘ ਬੈਣਾ, ਸੁਖਦੇਵ ਸਿੰਘ ਬੈਣੀ, ਇੰਦਰਜੀਤ ਸਿੰਘ ਵਿਰਕ, ਗੁਰਪ੍ਰੀਤ ਸਿੰਘ ਰੁੜਕੀ, ਲਾਲ ਸਿੰਘ ਬਰੀਮਾ ਅਤੇ ਤਰਸੇਮ ਸਿੰਘ ਤੂਫ਼ਾਨ ਆਦਿ ਹਾਜ਼ਰ ਸਨ।