ਦਿੜ੍ਹਬਾ ਵਿਖੇ ਲੋਕਾਂ ਦਾ ਸਵਾਗਤ ਕਬੂਲਦੇ ਹੋਏ ਕੇਵਲ ਸਿੰਘ ਢਿੱਲੋਂ
ਦਿੜਬਾ 18, ਅਪ੍ਰੈਲ (ਦੀਦਾਰ ਗੁਰਨਾ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਦਿੜ੍ਹਬਾ ਵਿਖੇ ਵਿਸ਼ਾਲਵਰਕਰ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਦੇਸ਼ ਨੂੰ ਲੋੜ ਹੈ ਇਕ ਵਿਕਾਸ ਕਰਵਾਉਣ ਵਾਲੀ ਸਰਕਾਰ ਦੀ। ਓਹਨਾ ਨੇ ਕਿਹਾ ਪਿਛਲੇ 5 ਸਾਲਾਂ ਦੌਰਾਨ ਲੋਕ ਮੋਦੀ ਸਰਕਾਰ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੇ ਜੁਮਲਿਆਂ ਤੋਂ ਜਾਣੂ ਹੋ ਚੁੱਕੇ ਹਨ ਜਿਨ੍ਹਾਂ ਦੇ ਸਿਰ ਤੇ ਦੇਸ਼ ਵਿੱਚ ਭ੍ਰਿਸ਼ਟ ਸਰਕਾਰ ਬਣਾਈ ਉਹਨਾਂ ਨੇ ਕਿਹਾ ਕਿ ਲੋਕ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਤਿਆਰ ਬੈਠੇ ਹਨ।
ਆਮ ਆਦਮੀ ਪਾਰਟੀ ਦੇ ਸਾਂਸਦ ਤੇ ਬੋਲਦੇ ਹੋਏ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਝੂਠ ਦਾ ਸਹਾਰਾ ਲੈ ਕੇ ਭੋਲੇ - ਭਾਲੇ ਲੋਕਾਂ ਨੂੰ ਆਪਣੇ ਝੂਠੇ ਵਾਅਦਿਆਂ ਨਾਲ ਗੁਮਰਾਹ ਕੀਤਾ ਅਤੇ ਆਪਣੀ ਕੁਰਸੀ ਦੀ ਖ਼ਾਤਰ ਪਾਰਟੀ ਨੂੰ ਖੇਰੂੰ-ਖੇਰੂੰ ਕਰ ਦਿੱਤਾ। ਉਹਨਾਂ ਅੱਗੇ ਕਿਹਾ ਕਿ ਪਿਛਲੇ ਦਿਨੀਂ ਇਸ ਦਾ ਪਾਰਲੀਮੈਂਟ ਰਿਪੋਰਟ ਦਾ ਕਾਰਡ ਆਇਆ ਜਿਸ ਵਿੱਚ ਵੀ ਇਹ ਫੇਲ ਰਿਹਾ ਅਤੇ ਰਿਪੋਰਟ ਦੇ ਮੁਤਾਬਿਕ 416 ਮੈਂਬਰ ਪਾਰਲੀਮੈਂਟ ਵਿਚੋਂ 364 ਨੰਬਰ ਤੇ ਆਇਆ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਹਨਾਂ ਨੇ ਸਿਰਫ਼ ਗੱਲਾਂ ਹੀ ਕੀਤੀਆਂ ਨੇ ਅਤੇ ਐਮ ਪੀ ਦੇ ਕਾਰਜਕਾਲ ਦੌਰਾਨ ਸੰਗਰੂਰ ਸੰਸਦੀ ਹਲਕੇ ਵਿਚ ਕੋਈ ਵੱਡਾ ਪ੍ਰਾਜੈਕਟ ਨਹੀਂ ਆਇਆ ਅਤੇ ਨਾ ਹੀ ਉਸ ਨੇ ਪਿਛਲੇ ਪੰਜ ਸਾਲਾਂ ਵਿਚ ਹਲਕੇ ਲਈ ਕੁਝ ਨਹੀਂ ਕੀਤਾ ਹੈ। ਅਕਾਲੀ ਦਲ - ਭਾਜਪਾ ਦੇ ਪਿਛਲੇ 10 ਸਾਲ ਦੇ ਕਾਰਜਕਾਲ ਤੇ ਵਰ੍ਹਦਿਆਂ , ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਦੀ ਮਾੜੀਆਂ ਨੀਤੀਆਂ ਨੇ ਪੰਜਾਬ ਨੂੰ ਪਿੱਛੇ ਧਕੇਲ ਦਿੱਤਾ । ਓਹਨਾ ਨੇ ਕਿਹਾ ਕਿ ਇਹਨਾਂ ਦੇ ਕਾਰਜਕਾਲ ਸਮੇਂ ਹੋਇਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਅਤੇ ਬਰਗਾੜੀ ਕਾਂਡ ਨਾ ਤਾਂ ਭੁੱਲਣ ਯੋਗ ਹੈ ਨਾ ਹੀ ਬਖ਼ਸ਼ਣ ਯੋਗ । ਕੇਵਲ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦਾ ਰਾਜਨੀਤੀ ਵਿੱਚ ਆਉਣ ਦਾ ਮੁੱਖ ਉਦੇਸ਼ ਆਪਣੇ ਇਲਾਕੇ ਦਾ ਵਿਕਾਸ ਕਰਨਾ ਹੈ। ਉਹਨਾਂ ਦਾ ਸੁਪਨਾ ਹੈ ਕਿ ਸੰਗਰੂਰ ਲੋਕ ਸਭਾ ਹਲਕਾ ਪੂਰੇ ਦੇਸ਼ ਵਿੱਚ ਪਹਿਲੇ ਨੰਬਰ ਦਾ ਹਲਕਾ ਬਣੇ। ਓਹਨਾ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕੇ ਦੀ ਵਿਕਾਸ ਪੱਖੋਂ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ।ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ , ਦਿੜ੍ਹਬਾ ਦੇ ਸਾਬਕਾ ਐਮ ਐਲ ਏ ਤੇ ਹਲਕਾ ਇੰਚਾਰਜ ਅਜਾਇਬ ਸਿੰਘ ਰਤੋਲ , ਯੂਥ ਪ੍ਰਧਾਨ ਨਿੱਕਾ ਕੈਂਪਰ , ਯੂਥ ਆਗੂ ਸਨਮੁੱਖ ਮੋਖਾ , ਗੁਰਪ੍ਰੀਤ ਕੌੜੀਆਂ , ਪੁਸ਼ਪਿੰਦਰ ਗੁਰੂ , ਸਤਨਾਮ ਸਿੰਘ ਸੱਤਾ , ਗੁਰਮੀਤ ਸਿੰਘ , ਜੋਧਵੀਰ ਸਿੰਘ , ਗੋਗੀ , ਨਛੱਤਰ ਸਿੰਘ ਸਮੇਤ ਬਲਾਕ ਪ੍ਰਧਾਨ , ਬਲਾਕ ਸੰਮਤੀ ਮੈਂਬਰ , ਪੰਚ ਅਤੇ ਸਰਪੰਚ ਮੌਜੂਦ ਸਨ ।