ਬਸੀ ਪਠਾਣਾ ਵਿਖੇ ਚੋਣ ਪ੍ਰਚਾਰ ਦੌਰਾਨ ਸੀਨੀਅਰ ਅਕਾਲੀ ਆਗੂ ਤੇ ਕੌਮੀ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ ਦਾ ਸਨਮਾਨ ਕਰਦੇ ਮਨਪ੍ਰੀਤ ਹੈਪੀ ਦੇ ਨਾਲ ਹੋਰ ਪਤਵੰਤੇ।
ਬਸੀ ਪਠਾਣਾ 19 ਅਪ੍ਰੈਲ (ਦੀਦਾਰ ਗੁਰਨਾ ) ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਜਿੱਤ ਲਈ ਦਿਨ ਰਾਤ ਚੋਣ ਪ੍ਰਚਾਰ ਕਰ ਰਹੇ ਘੱਟ ਗਿਣਤੀ ਦਲਿਤ ਵਿੰਗ ਵਲੋਂ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਹੈਪੀ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਚਲਾਈ ਗਈ। ਜਿਸ ਵਿਚ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਉਨ੍ਹਾਂ ਘਰ-ਘਰ ਜਾ ਕੇ ਦਰਬਾਰਾ ਸਿੰਘ ਗੁਰੂ ਲਈ ਵੋਟਾਂ ਮੰਗੀਆ ਅਤੇ ਕਿਹਾ ਕਿ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਉਤਸ਼ਾਹ ਦੱਸ ਰਿਹਾ ਹੈ ਕਿ ਉਹ ਝੂਠੇ ਵਾਅਦੇ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣ ਲਈ ਕਿਨ੍ਹੇ ਉਤਾਵਲੇ ਹਨ। ਇਸ ਮੌਕੇ ਮਨਪ੍ਰੀਤ ਹੈਪੀ ਨੇ ਜਗਦੀਪ ਸਿੰਘ ਚੀਮਾ ਦਾ ਸਨਮਾਨ ਵੀ ਕੀਤਾ। ਚੋਣ ਪ੍ਰਚਾਰ ਮੁਹਿੰਮ ਦੌਰਾਨ ਹਰਨੇਕ ਸਿੰਘ ਬਡਾਲੀ ਸੂਬਾ ਪ੍ਰਧਾਨ ਘੱਟ ਗਿਣਤੀ ਦਲਿਤ ਵਿੰਗ, ਸਾਹਿਬ ਦਿਆਲ ਕਪਿਲਾ, ਮਨਦੀਪ ਕੁਮਾਰ, ਰਜਿੰਦਰ ਸਿੰਘ, ਹਰਬੰਸ ਸਿੰਘ, ਗੁਰਪ੍ਰੀਤ ਸਿੰਘ ਬਡਾਲੀ, ਸੁਧਾ ਰਾਣੀ, ਸੁਰਜੀਤ ਕੌਰ, ਮਹਿੰਦਰ ਕੌਰ, ਪਰਮਜੀਤ ਕੌਰ, ਨਿਰਮਲਜੀਤ ਕੌਰ, ਕ੍ਰਿਸ਼ਨਾ ਦੇਵੀ, ਹਰਦੀਪ ਕੌਰ, ਰਜਨੀ ਤੇ ਨਿਸ਼ਾ ਰਾਣੀ ਵੀ ਮੌਜੂਦ ਸਨ।