ਕਾਂਗਰਸ ਉਮੀਦਵਾਰ ਡਾ. ਅਮਰ ਸਿੰਘ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ, ਅਤੇ ਨਾਲ ਹਨ ਵਿਧਾਇਕ ਰਣਦੀਪ ਸਿੰਘ, ਜਸਮੀਤ ਸਿੰਘ ਰਾਜਾ, ਹਰਿੰਦਰ ਸਿੰਘ ਭਾਂਬਰੀ, ਜਗਬੀਰ ਸਿੰਘ ਸਲਾਣਾ, ਐਡਵੋਕੇਟ ਬਲਜਿੰਦਰ ਸਿੰਘ ਭੱਟੋ, ਡਾ. ਕਰਨੈਲ ਸਿੰਘ, ਰਜਿੰਦਰ ਸਿੰਘ ਬਿੱਟੂ ਅਤੇ ਹੋਰ।
ਅਮਲੋਹ, 20 ਅਪ੍ਰੈਲ (ਦੀਦਾਰ ਗੁਰਨਾ )-ਬੀਤੀ 17 ਅਪ੍ਰੈਲ ਨੂੰ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਹੁੰਗਾਰਾ ਮਿਲਿਆ ਜਦੋਂ ਪਿੰਡ ਸਲਾਣੀ ਵਿਚ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਸੰਜੈ ਸਲਾਣੀ, ਸਰਪੰਚ ਇੰਦਰਜੀਤ ਸਿੰਘ ਧਨੋਆ, ਮਾਸਟਰ ਦਰਸ਼ਨ ਸਿੰਘ ਅਤੇ ਪੰਚ ਰਜਿੰਦਰ ਸਿੰਘ ਧਨੋਆ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਠੇਕੇਦਾਰ ਕੌਰ ਸੈਨ, ਪੰਚ ਨਰੇਸ਼ ਕੁਮਾਰ, ਅਮਰੀਕ ਸਿੰਘ, ਮਾਸਟਰ ਬਲਜੀਤ ਕੁਮਾਰ ਸਲਾਣੀ, ਪੰਚ ਜਤਿੰਦਰ ਕੁਮਾਰ, ਨਾਜ਼ਰ ਖਾਂ, ਕਾਂਗਰਸ ਆਗੂ ਜੋਧਨ ਸਿੰਘ, ਵਿਸ਼ਾਲ ਭਾਰਦਵਾਜ, ਪ੍ਰਨੀਤ ਕੁਮਾਰ, ਬਲਜਿੰਦਰ ਸਿੰਘ ਰਿੰਪਾ, ਰਣਜੀਤ ਸਿੰਘ, ਬਲਵੀਰ ਸਿੰਘ ਰਾਈਏਵਾਲ, ਗਗਨਦੀਪ ਸਿੰਘ ਗੱਗੀ, ਅਮਨਦੀਪ ਸਿੰਘ, ਅਕਬਰ ਖਾਂ, ਜਗਰੂਪ ਸਿੰਘ, ਰੇਨੂੰ ਸ਼ਾਰਦਾ, ਬੂਟਾ ਸਿੰਘ, ਮੁਖ਼ਤਿਆਰ ਸਿੰਘ, ਦਿਲਵਰ ਸਿੰਘ, ਅਜੀਤ ਸਿੰਘ ਅਤੇ ਦਿਲਵਰ ਸਿੰਘ ਆਦਿ ਹਾਜ਼ਰ ਸਨ। ਇਸੇ ਦੌਰਾਨ ਅਮਲੋਹ ਵਿਚ ਹੋਏ ਸਮਾਗਮ ਵਿਚ ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਜਗਬੀਰ ਸਿੰਘ ਸਲਾਣਾ, ਸ਼ਹਿਰੀ ਪ੍ਰਧਾਨ ਅਮਲੋਹ ਹੈਪੀ ਪਜ਼ਨੀ ਦੀ ਅਗਵਾਈ ਵਿਚ ਚੋਣ ਮੀਟਿੰਗ ਹੋਈ ਜਿਸ ਵਿਚ ਵੱਡੀ ਗਿਣਤੀ ਹਲਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਇਕ ਰਣਦੀਪ ਸਿੰਘ ਨੇ ਕਿਹਾ ਕਿ ਡਾ. ਅਮਰ ਸਿੰਘ ਇਕ ਸੂਝਵਾਨ ਪੜ੍ਹੇ ਲਿਖੇ ਅਤੇ ਇਮਾਨਦਾਰ ਇਨਸਾਨ ਹਨ ਜਿਨ੍ਹਾਂ ਨੂੰ ਹਲਕਾ ਅਮਲੋਹ ਤੋਂ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ ਅਤੇ ਇਕ ਹਲਕੇ ਦੇ ਵਰਕਰ ਅਤੇ ਆਗੂ ਦਿਨ ਰਾਤ ਮਿਹਨਤ ਕਰੇ ਤਾਂ ਕਿ ਹਰ ਬੂਥ ਉੱਤੇ ਕਾਂਗਰਸ ਦੀ ਜਿੱਤ ਹੋਵੇ। ਇਸ ਮੌਕੇ ਉਮੀਦਵਾਰ ਡਾ. ਅਮਰ ਸਿੰਘ ਨੇ ਕੇਂਦਰ ਦੀ ਸ੍ਰੀ ਮੋਦੀ ਦੀ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਸ੍ਰੀ ਮੋਦੀ ਨੇ ਕਿਹਾ ਸੀ ਕਿ ਦੇਸ਼ ਦਾ ਕਾਲਾ ਧੰਨ ਜਿਹੜਾ ਵਿਦੇਸ਼ੀ ਬੈਂਕਾਂ ਵਿਚ ਪਿਆ ਹੈ ਉਸ ਨੂੰ ਵਾਪਸ ਲਿਆ ਕੇ ਲੋਕਾਂ ਦੇ ਖਾਤਿਆਂ ਵਿਚ 15-15 ਲੱਖ ਰੁਪਏ ਪਾਏ ਜਾਣਗੇ ਅਤੇ ਹਰ ਸਾਲ ਦੋ ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ ਜਿਸ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਉਨ੍ਹਾਂ ਲੋਕਾਂ ਨੂੰ ਨੋਟ ਬੰਦੀ ਅਤੇ ਜੀ.ਐਸ.ਟੀ. ਦੇ ਮਸਲਿਆਂ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਦੇ ਪ੍ਰਧਾਨ ਜਗਬੀਰ ਸਿੰਘ ਸਲਾਣਾ, ਸ਼ਹਿਰੀ ਪ੍ਰਧਾਨ ਹੈਪੀ ਪਜ਼ਨੀ, ਪ੍ਰਦੇਸ਼ ਕਾਂਗਰਸ ਦੇ ਮੈਂਬਰ ਜਸਮੀਤ ਸਿੰਘ ਰਾਜਾ, ਹਰਿੰਦਰ ਸਿੰਘ ਭਾਂਬਰੀ, ਕੌਂਸਲ ਪ੍ਰਧਾਨ ਕਿਰਨ ਸੂਦ, ਸੁਭਾਸ਼ ਸੂਦ, ਐਡਵੋਕੇਟ ਬਲਜਿੰਦਰ ਸਿੰਘ ਭੱਟੋ, ਬਲਵੀਰ ਸਿੰਘ ਮਿੰਟੂ, ਗੁਰਿੰਦਰਪਾਲ ਸਿੰਘ ਹੈਪੀ ਕੁੰਭ, ਜਸਵੰਤ ਸਿੰਘ ਗੋਲਡ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਦੀ ਅਗਵਾਈ ਹੇਠ ਡਾ. ਅਮਰ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕੌਂਸਲ ਪ੍ਰਧਾਨ ਕਿਰਨ ਸੂਦ, ਸੀਨੀ ਆਗੂ ਰਾਜਿੰਦਰ ਬਿੱਟੂ, ਕੈਲਾਸ਼ ਅਮਲੋਹੀ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਨੀਲਮ ਰਾਣੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਗਵਿੰਦਰ ਸਿੰਘ ਰੈਹਿਲ, ਕਾਂਗਰਸ ਆਗੂ ਜਤਿੰਦਰ ਰਾਮਗੜ੍ਹੀਆਂ, ਕੌਂਸਲਰ ਡਾ. ਹਰਪ੍ਰੀਤ ਸਿੰਘ, ਕੌਂਸਲਰ ਹਰਵਿੰਦਰ ਵਾਲੀਆ, ਬਿਕਰ ਸਿੰਘ ਦੀਵਾ, ਬਿਕਰਮ ਸਿੰਘ ਭੱਟੀ ਸਰਪੰਚ, ਗੁਰਦੇਵ ਸਿੰਘ ਖਨਿਆਣ, ਸਰਪੰਚ ਗੁਰਪ੍ਰੀਤ ਸਿੰਘ ਗਰੇਵਾਲ, ਸਰਪੰਚ ਹਰਜਿੰਦਰ ਟਿੰਕਾ, ਸਰਪੰਚ ਸ਼ਮਸ਼ੇਰ ਅੰਨੀਆਂ, ਪ੍ਰਧਾਨ ਸ਼ਿਵ ਕੁਮਾਰ ਗਰਗ, ਸਰਪੰਚ ਹਰਨੈਲ ਸਿੰਘ, ਸਰਪੰਚ ਜਸਵੰਤ ਸਿੰਘ ਖਨਿਆਣ, ਚੇਅਰਮੈਨ ਸ਼ਰਨ ਭੱਟੀ, ਸਰਪੰਚ ਸ਼ਮਸ਼ੇਰ ਅੰਨੀਆਂ, ਸਰਪੰਚ ਅਰਸ਼ਪ੍ਰੀਤ ਸਿੰਘ, ਬਲਜਿੰਦਰ ਘੁਕਰੀ ਅਤੇ ਨਿੱਜੀ ਸਕੱਤਰ ਰਾਮ ਕਿਸ਼ਨ ਭੱਲਾ ਅਤੇ ਕੁਲਵਿੰਦਰ ਨਾਭਾ ਆਦਿ ਹਾਜ਼ਰ ਸਨ।