ਜਿਲਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਡਲ ਨਵੀਂ ਕੰਟੀਨ ਦੀ ਬਿਲਡਿੰਗ ਦੇ ਕੰਮ ਦੀ ਸ਼ੁਰੂਆਤ ਕਰਦੇ ਹੋਏ।
ਫ਼ਤਿਹਗੜ ਸਾਹਿਬ, 19 ਅਪ੍ਰੈਲ (ਦੀਦਾਰ ਗੁਰਨਾ )- ਅੱਜ ਜਿਲਾ ਪੁਲਸ ਮੁਖੀ ਸ਼੍ਰੀਮਤੀ ਅਮਨੀਤ ਕੌਡਲ ਨੇ ਥਾਣਾ ਫਤਿਹਗੜ ਸਾਹਿਬ ਕੋਲ ਬਣੇ ਮੁਲਾਜਮਾਂ ਦੇ ਕੁਆਟਰਾ ਕੋਲ ਪੁਲਸ ਮੁਲਾਜਮਾਂ ਲਈ ਨਵੀਂ ਕੰਟੀਨ ਦੀ ਬਿਲਡਿੰਗ ਦਾ ਕੰਮ ਕਹੀ ਨਾਲ ਟੱਕ ਲਗਾਕੇ ਸ਼ੁਰੂ ਕਰਵਾਇਆ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀਮਤੀ ਅਮਨੀਤ ਕੌਡਲ ਨੇ ਕਿਹਾ ਕਿ ਇਸ ਨਾਲ ਮੁਲਾਜਮਾਂ ਨੂੰ ਵਧੀਆਂ ਤੇ ਸਸਤਾ ਸਮਾਨ ਮਿਲੇਗਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਇਥੋ ਅਸਾਨੀ ਨਾਲ ਸਮਾਨ ਲੈ ਕੇ ਜਾ ਸਕਣਗੇ। ਇਸ ਕੰਟੀਨ ਤੋਂ ਸਾਬਕਾ ਪੁਲਸ ਮੁਲਾਜਮ ਵੀ ਸਮਾਨ ਲੇ ਸਕਣਗੇ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਮੁਲਾਜਮ ਦਾ ਫਤਿਹਗੜ ਸਾਹਿਬ ਵਿਖੇ ਆਉਣ-ਜਾਣ ਰਹਿੰਦਾ ਹੈ ਅਤੇ ਨੇੜੇ ਹੋਣ ਕਰਕੇ ਸਮਾਨ ਲੈ ਕੇ ਜਾਣਾ ਵੀ ਸੋਖਾ ਰਹੇਗਾ। ਇਹ ਕੰਟੀਨ ਦੀ ਬਿਲਡਿੰਗ 2 ਮਹੀਨੇ ਵਿਚ ਬਣਕੇ ਤਿਆਰ ਹੋ ਜਾਵੇਗੀ। ਇਸ ਕੰਟੀਨ ਨੂੰ ਚਲਾਉਣ ਲਈ ਸਰਕਾਰੀ ਮੁਲਾਜਮਾਂ ਦੀ ਡਿਉਟੀ ਲਗਾਈ ਜਾਵੇਗੀ।
ਇਸ ਮੌਕੇ ਐਸ. ਪੀ. ਐੱਚ. ਨਵਨੀਤ ਸਿੰਘ ਬੈਂਸ, ਡੀ. ਐਸ. ਪੀ. ਜਾਂਚ ਜਸਵਿੰਦਰ ਸਿੰਘ ਟਿਵਾਣਾ, ਡੀ. ਐਸ. ਪੀ. ਐੱਚ. ਹਰਦੀਪ ਸਿੰਘ ਬੰਡੂਗਰ, ਰਮਿੰਦਰ ਸਿੰਘ ਕਾਹਲੋਂ ਡੀ. ਐਸ. ਪੀ., ਥਾਣਾ ਫਤਿਹਗੜ ਸਾਹਿਬ ਦੇ ਐਸ. ਐੱਚ. ਓ. ਵਿਨੋਦ ਕੁਮਾਰ ਵੀ ਹਾਜਰ ਸਨ।