ਐੱਸ. ਪੀ. ਐੱਚ. ਨਵਨੀਤ ਸਿੰਘ ਬੈਂਸ ਅਤੇ ਡੀ. ਐੱਸ. ਪੀ. ਜਾਂਚ ਜਸਵਿੰਦਰ ਸਿੰਘ ਟਿਵਾਣਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਗ੍ਰਿਫ਼ਤਾਰ ਵਿਅਕਤੀ ਪੁਲਸ ਪਾਰਟੀ ਨਾਲ।
ਫ਼ਤਿਹਗੜ੍ਹ ਸਾਹਿਬ, 19 ਅਪ੍ਰੈਲ (ਦੀਦਾਰ ਗੁਰਨਾ )- ਸੀ. ਆਈ. ਏ. ਸਟਾਫ਼਼ ਸਰਹਿੰਦ ਪੁਲਸ ਨੇ ਡਰਾਈਵਰੀ ਦੀ ਆੜ ਵਿੱਚ ਦੂਜੇ ਰਾਜਾਂ ਤੋਂ ਅਫ਼ੀਮ, ਭੁੱਕੀ ਲਿਆ ਕੇ ਵੇਚਣ ਵਾਲੈ ਚਾਚੇ-ਭਤੀਜੇ ਦੇ 2 ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ 15 ਕਿੱਲੋ ਡੋਡਿਆਂ ਅਤੇ 5 ਕਿੱਲੋ ਭੁੱਕੀ ਹੋਰ ਬਰਾਮਦ ਕੀਤੀ ਹੈ। ਐੱਸ. ਪੀ. ਐੱਚ. ਨਵਨੀਤ ਸਿੰਘ ਬੈਂਸ ਅਤੇ ਡੀ. ਐੱਸ. ਪੀ. ਜਾਂਚ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਸਰਹਿੰਦ ਵੱਲੋਂ ਬੀਤੇ ਦਿਨੀਂ ਤਰਖਾਣ ਮਾਜਰਾ ਜੀ. ਟੀ. ਰੋਡ ਸਰਹਿੰਦ ਵਿਖੇ ਨਾਕਾਬੰਦੀ ਕਰਕੇ ਗੁਰਪਾਲ ਸਿੰਘ ਉਫਰ ਭੋਲਾ ਅਤੇ ਭਗਵੰਤ ਸਿੰਘ ਵਾਸੀ ਅਮਲੋਹ ਨੂੰ 20 ਕਿੱਲੋ ਭੁੱਕੀ ਅਤੇ 7 ਕਿੱਲੋ 400ਗ੍ਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕਰ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕੀਤਾ ਸੀ। ਉਕਤ ਦੋਵੇਂ ਵਿਅਕਤੀਆਂ ਨੇ ਮੁੱਢਲੀ ਪੁੱਛਗਿੱਛ ਵਿੱਚ ਮੰਨਿਆਂ ਸੀ ਕਿ ਲਖਵੀਰ ਸਿੰਘ ਉਰਫ਼਼਼਼ ਲੱਕੀ ਵਾਸੀ ਅਮਲੋਹ ਅਤੇ ਰਾਜੇਸ਼ ਧਵਨ ਉਰਫ ਸੋਨੂੰ ਪੁੱਤਰ ਹਰਬੰਸ ਲਾਲ ਵਾਸੀ ਸ਼ਾਸਤਰੀ ਨਗਰ ਮੰਡੀ ਗੋਬਿੰਦਗੜ੍ਹ ਨੇ ਅਫ਼ੀਮ ਅਤੇ ਭੁੱਕੀ ਮੰਗਵਾਉਣ ਲਈ ਉਨ੍ਹਾਂ ਦੇ ਅਕਾਊਂਟ ਵਿੱਚ ਕਰੀਬ 2 ਲੱਖ ਰੁਪਏ ਜਮਾਂ ਕਰਵਾਏ ਸਨ, ਜੋ ਲਖਵੀਰ ਸਿੰਘ ਲੱਕੀ ਅਤੇ ਰਾਜੇਸ਼ ਧਵਨ ਉਰਫ ਸੋਨੂੰ ਵੀ ਇਸ ਧੰਦੇ ਵਿੱਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਰਾਜੇਸ਼ ਧਵਨ ਨੂੰ ਗ੍ਰਿਫ਼ਤਾਰ ਕਰ ਉਸਦੀ ਨਿਸ਼ਾਨਦੇਹੀ ਤੇ ਇਕ ਕੈਂਟਰ ਗੱਡੀ ਵਿਚੋਂ 15 ਕਿੱਲੋ ਡੋਡੇ ਅਤੇ ਲਖਵੀਰ ਸਿੰਘ ਲੱਕੀ ਦੀ ਨਿਸ਼ਾਨਦੇਹੀ ਤੇ 5 ਕਿੱਲੋ ਭੁੱਕੀ ਉਸਦੇ ਘਰ ਤੋਂ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਲਖਵੀਰ ਸਿੰਘ ਲੱਕੀ ਦੇ ਖ਼ਿਲਾਫ਼ ਪਹਿਲਾਂ ਹੀ ਐਨ. ਡੀ. ਪੀ. ਐੱਸ. ਐਕਟ ਦੀ ਧਾਰਾ 15/61/85 ਅਧੀਨ ਥਾਣਾ ਅਮਲੋਹ ਵਿਖੇ ਮਾਮਲਾ ਦਰਜ਼ ਹੈ, ਜਿਸ ਵਿੱਚ ਇਸ ਪਾਸੋਂ 3 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ ਸੀ। ਇਸ ਮੁਕੱਦਮੇ ਵਿੱਚ ਲਖਵੀਰ ਸਿੰਘ ਲੱਕੀ ਨੂੰ 8 ਫਰਵਰੀ 2019 ਨੂੰ ਸਜਾ ਹੋ ਵੀ ਚੁੱਕੀ ਹੈ। ਗ੍ਰਿਫ਼ਤਾਰ ਚਾਚੇ-ਭਤੀਜੇ, ਲਖਵੀਰ ਸਿੰਘ ਉਰਫ ਲੱਕੀ ਅਤੇ ਰਾਜੇਸ਼ ਧਵਨ ਨੂੰ ਮਾਨਯੋਗ ਅਦਾਲਤ ਫ਼ਤਿਹਗੜ੍ਹ ਸਾਹਿਬ ਵਿਚ ਪੇਸ਼ ਕਰਕੇ 22 ਅਪ੍ਰੈਲ ਤੱਕ ਪੁਲਸ ਰਿਮਾਂਡ ਲੇ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਡੀ. ਐੱਸ. ਪੀ. ਐੱਚ. ਹਰਦੀਪ ਸਿੰਘ ਬਡੂੰਗਰ ਅਤੇ ਰਮਿੰਦਰ ਸਿੰਘ ਕਾਹਲੋਂ ਡੀ. ਐੱਸ. ਪੀ. ਵੀ ਹਾਜ਼ਰ ਸਨ।