← ਪਿਛੇ ਪਰਤੋ
ਮਿੱਤਰ ਸੈਨ ਸ਼ਰਮਾ ਮਾਨਸਾ 23 ਅਪ੍ਰੈਲ - ਜ਼ਿਲ੍ਹਾ ਜ਼ੇਲ੍ਹ ਮਾਨਸਾ ਵਿਖੇ ਹਵਾਲਾਤੀ ਕੋਲੋਂ ਮੋਬਾਇਲ ਬਰਾਮਦ ਹੋਣ 'ਤੇ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਜ਼ੇਲ੍ਹ ਸੁਪਰਡੈਂਟ ਦੀ ਸ਼ਿਕਾਇਤ 'ਤੇ ਉਸ ਹਵਾਲਾਤੀ ਖਿਲਾਫ਼ ਇੱਕ ਵੱਖਰਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅਮਰਿੰਦਰ ਸਿੰਘ ਵਾਸੀ ਪਿੰਡ ਭਾਗੀਬਾਂਦਰ ਕਿਸੇ ਮਾਮਲੇ 'ਚ ਜ਼ਿਲ੍ਹਾ ਜ਼ੇਲ੍ਹ ਮਾਨਸਾ ਵਿਖੇ ਹਵਾਲਾਤੀ ਵਜੋਂ ਬੰਦ ਹੈ। ਬੀਤੇ ਦਿਨੀਂ ਜ਼ੇਲ੍ਹ ਸਟਾਫ਼ ਵੱਲੋਂ ਜਦ ਬਲਾਕ ਨੰ: 4 ਦੀ ਤਲਾਸ਼ੀ ਲਈ ਗਈ ਤਾਂ ਉੱਥੇ ਲੱਗੇ ਟੈਲੀਵੀਜ਼ਨ ਦੇ ਪਿੱਛੇ ਲੁਕੋ ਕੇ ਰੱਖਿਆ ਇੱਕ ਮੋਬਾਇਲ ਅਤੇ ਦੋ ਸਿੰਮ ਬਰਾਮਦ ਹੋਏ, ਜਿਸ 'ਤੇ ਜ਼ਿਲ੍ਹਾ ਜ਼ੇਲ੍ਹ ਸੁਪਰਡੈਂਟ ਜਸਵੰਤ ਸਿੰਘ ਥਿੰਦ ਨੇ ਥਾਣਾ ਸਦਰ ਮਾਨਸਾ ਦੀ ਪੁਲਿਸ ਕੋਲ ਸ਼ਿਕਾਇਤ ਕੀਤੀ। ਸਹਾਇਕ ਥਾਣੇਦਾਰ ਮੱਖਣ ਸਿੰਘ ਨੇ ਉਕਤ ਹਵਾਲਾਤੀ ਅਮਰਿੰਦਰ ਸਿੰਘ ਖਿਲਾਫ਼ ਇੱਕ ਵੱਖਰਾ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
Total Responses : 935