ਜਥੇਦਾਰ ਸਵਰਨ ਸਿੰਘ ਚਨਾਰਥਲ ਅਤੇ ਭਾਜਪਾ ਜਗਦੀਸ਼ ਕੁਮਾਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ
ਫ਼ਤਿਹਗੜ੍ਹ ਸਾਹਿਬ, 24 ਅਪ੍ਰੈਲ (ਦੀਦਾਰ ਗੁਰਨਾ )- ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਜਥੇਦਾਰ ਸਵਰਨ ਸਿੰਘ ਚਨਾਰਥਲ ਅਤੇ ਭਾਜਪਾ ਦੇ ਸੀਨੀਅਰ ਆਗੂ ਡਾ. ਜਗਦੀਸ਼ ਕੁਮਾਰ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਤਾਂ ਬਣਾ ਲਈ ਸੀ ਪਰ 2 ਸਾਲ ਬੀਤ ਜਾਣ ਬਾਦ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਕੋਈ ਵਾਅਦਾ ਪੁਰਾ ਨਹੀਂ ਕੀਤਾ। ਇਸ ਲਈ ਪੰਜਾਬ ਦੇ ਲੋਕ ਕੈਪਟਨ ਸਰਕਾਰ ਤੋਂ ਦੁਖੀ ਹਨ। ਸ਼ਗਨ ਸਕੀਮ ਨਹੀ ਮਿਲ ਰਹੀ, ਬੁਢਾਪਾ ਤੇ ਵਿਧਵਾ ਪੈਨਸ਼ਨ ਵੀ ਨਹੀ ਮਿਲ ਰਹੀ, ਸਮਾਰਟ ਫ਼ੋਨ ਨੌਜਵਾਨਾਂ ਨੂੰ ਨਹੀ ਮਿਲੇ, ਕਿਸਾਨ ਆਤਮਹੱਤਿਆਵਾ ਕਰ ਰਹੇ ਹਨ, ਮੁਲਾਜ਼ਮ ਵਰਗ ਸੜਕਾਂ ਤੇ ਟੈਂਟ ਲਗਾਈ ਬੈਠਾ ਹੈ, ਲੋਕ ਇਨਸਾਫ਼ ਲਈ ਦਫ਼ਤਰਾਂ ਦੇ ਚੱਕਰ ਲਗਾ ਰਹੇ ਹਨ। ਇਸ ਲਈ ਪੰਜਾਬ ਦੀ ਜਨਤਾ ਕੈਪਟਨ ਦੇ ਝੂਠੇ ਵਾਅਦਿਆਂ ਨੂੰ ਹੁਣ ਪੁਰੀ ਤਰਾਂ ਸਮਝ ਚੁੱਕੀ ਹੈ ਅਤੇ ਕਾਂਗਰਸ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਵੀ ਹੁਣ ਪੰਜਾਬ ਵਿਚ ਫੇਲ ਹੋ ਰਹੀ ਹੈ। ਲੋਕ ਅਕਾਲੀ ਭਾਜਪਾ ਗੱਠਜੋੜ ਦੇ ਕੰਮ ਤੋਂ ਖ਼ੁਸ਼ ਹੋ ਕੇ ਅਕਾਲੀ-ਭਾਜਪਾ ਨਾਲ ਜੁੜ ਰਹੇ ਹਨ।