ਨਵਾਂਸ਼ਹਿਰ, 25 ਅਪਰੈਲ,2019: ਵਧੀਕ ਡਿਪਟੀ ਕਮਿਸ਼ਨਰ ਅਨੁਪਮ ਕਲੇਰ ਵਲੋਂ ਅੱਜ ਵੱਖ-ਵੱਖ ਪਿੰਡਾਂ ’ਚ ਬਣੇ ਚੋਣ ਬੂਥਾਂ ਦਾ ਦੌਰਾ ਕਰਕੇ ਉਥੇ ਮੌਜੂਦ ਘੱਟੋ-ਘੱਟ ਲੋੜੀਂਦੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ ਗਿਆ। ਉਨਾਂ ਇਸ ਮੌਕੇ ਸੈਕਟਰ ਸੁਪਰਵਾਈਜਰਾਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਘੱਟੋ ਘੱਟ ਲੋੜੀਂਦੀਆਂ ਸਹੂਲਤਾਂ ਜਿਨ੍ਹਾਂ ’ਚ ਪੀਣ ਵਾਲਾ ਪਾਣੀ, ਸੈਡ, ਰੈਪ, ਬੈਠਣ ਦੇ ਪ੍ਬੰਧ, ਮੈਡੀਕਲ ਸਹੂਲਤ ਅਤੇ ਬਿਜਲੀ ਆਦਿ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਹਰੇਕ ਚੋਣ ਬੂਥ ’ਤੇ ਮਤਦਾਤਾਵਾਂ ਨੂੰ ਇਹ ਘੱਟੋ-ਘੱਟ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਮੂਹ ਸੈਕਟਰ ਸੁਪਰਵਾਈਜਰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ। ਉਨ੍ਹਾਂ ਕਿਹਾ ਕਿ ਬੂਥ ’ਤੇ ਬਕਾਇਦਾ ਚੋਣ ਕਮਿਸ਼ਨ ਵਲੋਂ ਦਿੱਤੇ ਨੰਬਰ ਗੂੜੇ ਰੰਗ ਨਾਲ ਲਿਖੇ ਜਾਣ ਅਤੇ ਮਤਦਾਤਾ ਨੂੰ ਚੋਣ ਦੌਰਾਨ ਸਹਾਇਤਾ ਦੇਣ ਲਈ ਚੋਣ ਕਮਿਸ਼ਨ ਵਲੋਂ ਬਣਾਏ ਗਏ ਦਿਸ਼ਾ ਸੂਚਕਾਂ ਨੂੰ ਵੀ ਢੁਕਵੇਂ ਥਾਂਵਾਂ ’ਤੇ ਲਾਇਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਵਲੋਂ ਜਿਨ੍ਹਾਂ ਚੋਣ ਬੂਥਾਂ ਦਾ ਜਾਇਜ਼ਾ ਲਿਆ ਗਿਆ, ਉਨ੍ਹਾਂ ਵਿੱਚ ਜੇਠੂ ਮਜਾਰਾ, ਲੰਗੜੋਆ, ਗੜ੍ਹੀ ਕੰਨੂਗੋ, ਸ.ਸ.ਸ. ਸਕੂਲ ਮਹਿੰਦੀਪੁਰ, ਬਹਿਰਾਮ, ਕੱਟ ਤੇ ਚੱਕ ਬਿਲਗਾ ਸ਼ਾਮਿਲ ਹਨ। ਇਸ ਮੌਕੇ ਉਨ੍ਹਾਂ ਨਾਲ ਪ੍ਰਿੰਸੀਪਲ ਅਮਰਜੀਤ ਖਟਕੜ ਲੰਗੜੋਆ, ਚੋਣ ਕਾਨੂਗੋ ਦੀਪਕ ਕੁਮਾਰ ਅਤੇ ਸਤਨਾਮ ਸਿੰਘ ਮੌਜੂਦ ਸਨ।