ਚੰਡੀਗੜ੍ਹ, 17 ਮਈ 2019 - ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੀ ਪੰਜਾਬ ਅਤੇ ਚੰਡੀਗੜ੍ਹ ਅੰਦਰ ਹਮਾਇਤ ਵਿੱਚ ਮੈਦਾਨ ਵਿੱਚ ਨਿਤਰੇ। ਕਾਂਗਰਸ ਦੀ ਖਰੜ ਹਲਕੇ ਵਿੱਚ ਜਗਮੋਹਨ ਸਿੰਘ ਕੰਗ ਦੀ ਅਗਵਾਈ ਵਿੱਚ ਕੀਤੀ ਰੈਲੀ ਜਿਸ ਵਿੱਚ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਮਨੀਸ਼ ਤਿਵਾੜੀ ਦੇ ਹੱਕ ਵਿੱਚ ਕੀਤੀ ਗਈ, ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿ ਆਲ ਇੰਡੀਆ ਜੱਟ ਮਹਾਂ ਸਭਾ ਜਿਸ ਨੂੰ ਉਹਨਾਂ ਦੀ ਨਿੱਜੀ ਫੌਜ ਵੀ ਆਖਿਆ ਜਾਂਦਾ ਹੈ ਕਾਂਗਰਸ ਲਈ ਲਾਹੇਵੰਦ ਸਾਬਤ ਹੋ ਰਹੀ ਹੈ।
ਉਹਨਾਂ ਆਖਿਆ ਕਿ ਸਭਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਅਤੇ ਰਾਜਿੰਦਰ ਸਿੰਘ ਬਡਹੇੜੀ ਚੰਡੀਗੜ੍ਹ ਸੂਬਾ ਪ੍ਰਧਾਨ ਨੇ ਪੰਜਾਬ ਦੀਆਂ ਸਾਰੀਆਂ ਤੇਰਾਂ ਦੀਆਂ ਤੇਰਾਂ ਸੀਟਾਂ ਲੋਕ ਸਭਾ ਚੋਣਾਂ ਜਿੱਤਣ ਲਈ ਅਤੇ ਚੰਡੀਗੜ੍ਹ ਵਿੱਚ ਪਵਨ ਕੁਮਾਰ ਬਾਂਸਲ ਨੂੰ ਜਿਤਾਉਣ ਲਈ ਯੋਜਨਾਬੱਧ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਵਕਤ ਦੋਵੇਂ ਆਗੂ ਮੰਚ ਤੇ ਹਾਜ਼ਰ ਸਨ। ਇਸ ਸਮੇਂ ਮਨੀਸ਼ ਤਿਵਾੜੀ ਨੇ ਵੀ ਵਿਚਾਰ ਰੱਖੇ ਅਤੇ ਵੋਟਰਾਂ ਨੂੰ ਉਹਨਾਂ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ।ਮੰਚ ਤੇ ਚਰਨਜੀਤ ਸਿੰਘ ਚੰਨੀ ਅਤੇ ਬਲਵੀਰ ਸਿੰਘ ਸਿੱਧੂ ਦੋਵੇਂ ਕੈਬਨਿਟ ਮੰਤਰੀ ਪੰਜਾਬ,ਅਜੈ ਸ਼ਰਮਾ ਕੌਮੀ ਸਕੱਤਰ ਕਾਂਗਰਸ , ਰਜਿੰਦਰ ਬਧੂਰੀ ਵਿਧਾਇਕ ਰਾਜਸਥਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਸੀਨੀਅਰ ਆਗੂ ਅਤੇ ਜੱਟ ਮਹਾਂ ਸਭਾ ਮੁਹਾਲੀ ਅਤੇ ਰੋਪੜ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ।