ਨਿਰਵੈਰ ਸਿੰਘ ਸਿੰਧੀ
ਮਮਦੋਟ 17 ਮਈ 2019 :- ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀ ਤਰੀਕ ਨਜ਼ਦੀਕ ਆਉਂਦੀ ਜਾ ਰਹੀ ਹੈ ਉਸ ਨੂੰ ਵੇਖਦਿਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਹਨਾਂ ਦੇ ਹਮਾਇਤੀਆਂ ਨੇ ਚੋਣ ਪ੍ਰਚਾਰ ਨੂੰ ਤੇਜ ਕਰ ਦਿੱਤਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ -ਭਾਜਪਾ ਦੇ ਸਾਂਝੇ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਨੇ ਅੱਜ 2 ਦਰਜਨ ਦੇ ਕਰੀਬ ਪਿੰਡਾਂ ਦਾ ਦੌਰਾ ਕੀਤਾ ।
ਇਸ ਮੌਕੇ ਤੇ ਮਮਦੋਟ ਦੇ ਵਾਰਡ ਨੰਬਰ 4 ਦਸ਼ਮੇਸ਼ ਕਲੋਨੀ ਵਿਖੇ ਲੋਕਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਲੋਕਾਂ ਨੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿਨ ਰਾਤ ਮਿਹਨਤ ਕਰਕੇ ਬਹੁਤ ਵੱਡੀ ਲੀਡ ਨਾਲ ਜਿਤਾ ਕੇ ਪਾਰਲੀਮੈਂਟ ਵਿਚ ਭੇਜਣਗੇ । ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੰਬਾ ਸਮਾਂ ਰਾਜ ਕਰਨ ਦੇ ਬਾਵਜੂਦ ਲੋਕਾਂ ਨੂੰ ਲਾਰਿਆਂ ਅਤੇ ਵਾਅਦਿਆਂ ਵਿਚ ਹੀ ਰੱਖਿਆ ਹੈ ਅਤੇ ਅਕਾਲੀ -ਭਾਜਪਾ ਦੀ ਸਰਕਾਰ ਸਮੇ ਹੀ ਦੇਸ਼ ਦਾ ਵਿਕਾਸ ਹੋਇਆ ।
ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋ ਚਲਾਈਆਂ ਗਈਆ ਲੋਕ ਭਲਾਈ ਸਕੀਮਾਂ ਜਿਵੇ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ, ਬੇਟੀ ਬਚਾਓ ਬੇਟੀ ਪੜ੍ਹਾਓ , ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਉਜਵੱਲਾ ਯੋਜਨਾ ਆਦਿ ਤੋ ਦੇਸ਼ ਦੇ ਲੋਕ ਪੂਰੀ ਤਰ੍ਹਾਂ ਖੁਸ਼ ਹਨ ਅਤੇ ਦੇਸ਼ ਦੀ ਵਾਗਡੋਰ ਮੁੜ ਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਵਿਚ ਦੇਣਾ ਚਾਹੁੰਦੇ ਹਨ । ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 19 ਤਾਰੀਕ ਨੂੰ ਆਪਣੀ ਇੱਕ ਇੱਕ ਵੋਟ ਤੱਕੜੀ ਨੂੰ ਪਾ ਕੇ ਸੁਖਬੀਰ ਸਿੰਘ ਬਾਦਲ ਨੂੰ ਕਾਮਯਾਬ ਕੀਤਾ ਜਾਵੇ ।
ਇਸ ਮੌਕੇ ਤੇ ਹੋਰਨਾ ਪਾਰਟੀਆ ਨੂੰ ਅਲਵਿਦਾ ਆਖ ਕੇ ਦਰਜਨ ਦੇ ਕਰੀਬ ਪਰਿਵਾਰ ਜਿੰਨਾਂ ਵਿਚ ਤਜਿੰਦਰ ਕੁਮਾਰ , ਬਲਕਾਰ ਸਿੰਘ, ਦੀਪਕ ਕੁਮਾਰ, ਸੁਰਿੰਦਰ ਸਿੰਘ, ਮੰਗਤ ਸਿੰਘ , ਬੰਟੀ, ਰੋਹਿਤ ਕੁਮਾਰ , ਰਮਨ ਕੁਮਾਰ , ਆਦਿ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ । ਇਸ ਮੌਕੇ ਤੇ ਸ: ਜੋਗਿੰਦਰ ਸਿੰਘ ਜਿੰਦੂ ਨੇ ਪਾਰਟੀ ਵਿਚ ਸ਼ਾਮਲ ਹੋਣ ਤੇ ਪੂਰਾ ਮਾਣ ਸਨਮਾਨ ਦੇਣ ਦੀ ਗੱਲ ਆਖੀ । ਅੰਤ ਵਿਚ ਵਾਰਡ ਨੰਬਰ 4 ਦੇ ਵਿੱਕੀ ਮੈਣੀ , ਬਾਈ ਸੁਰਜੀਤ ਸਿੰਘ , ਬਲਦੇਵ ਰਾਜ ਸ਼ਰਮਾਂ, ਤਰਲੋਕ ਚੰਦ ਛਾਬੜਾ, ਸ਼ਾਮ ਲਾਲ ਭੋਲੇਵਾਸੀਆ , ਨਛੱਤਰ ਸਿੰਘ , ਸੋਹਨ ਸਿੰਘ, ਸੁਖਵਿੰਦਰ ਹਾਂਡਾ , ਅਸ਼ੋਕ ਪਰਜਾਪੱਤ ਆਦਿ ਨੇ ਸ: ਜੋਗਿੰਦਰ ਸਿੰਘ ਜ਼ਿੰਦੂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ।
ਇਸ ਮੌਕੇ ਤੇ ਸ: ਜੋਗਿੰਦਰ ਸਿੰਘ ਜਿੰਦੂ ਦੇ ਨਾਲ ਸ: ਹਰਚਰਨ ਸਿੰਘ ਵੈਰੜ ਸਾਬਕਾ ਚੈਅਰਮੈਨ , ਗੁਰਦੇਵ ਧਵਨ ਮੰਡਲ ਪ੍ਰਧਾਨ ਭਾਜਪਾ , ਮੇਜਰ ਸਿੰਘ ਟਿੱਬੀ ਪ੍ਰਧਾਨ ਭਾਜਪਾ ਕਿਸਾਨ ਮੋਰਚਾ, ਅਸ਼ੋਕ ਸਹਿਗਲ , ਸੁਰਿੰਦਰ ਕੁਮਾਰ ਕਾਲਾ ਪ੍ਰਧਾਨ ਵਪਾਰ ਮੰਡਲ, ਬਲਜੀਤ ਸਿੰਘ ਮਮਦੋਟੀਆਂ , ਰਜੀਵ ਚੋਪੜਾ, ਜੋਗਾ ਸਿੰਘ ਮੁਰਕ ਵਾਲਾ , ਲਖਵਿੰਦਰ ਸਿੰਘ ਮੁਰਕ ਵਾਲਾ ਬਲਵੀਰ ਸਿੰਘ ਸੋਨਾ , ਦਰਸ਼ਪ੍ਰੀਤ ਸਿੰਘ ਅਮਰੀਕ ਸਿੰਘ ਜਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ (ਲੱਖੋਵਾਲ) ਆਦਿ ਹਾਜ਼ਰ ਸਨ ।